ਨਵੀਂ ਦਿੱਲੀ— ਦੇਸ਼ ਵਿਚ ਸਕੂਲੀ ਪੱਧਰ 'ਤੇ ਸਰਵਸ੍ਰੇਸ਼ਠਤਾ ਦਾ ਪ੍ਰਤੀਕ ਸੁਬਰਤੋ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ ਦਾ 59ਵਾਂ ਸੈਸ਼ਨ 25 ਅਕਤੂਬਰ ਤੋਂ ਰਾਜਧਾਨੀ ਵਿਚ ਸ਼ੁਰੂ ਹੋਵੇਗਾ, ਜਿਸ ਵਿਚ 9 ਵਿਦੇਸ਼ੀ ਟੀਮਾਂ ਸਮੇਤ ਕੁਲ 105 ਟੀਮਾਂ ਤਿੰਨ ਵਰਗਾਂ ਵਿਚ ਹਿੱਸਾ ਲੈਣਗੀਆਂ। ਸੁਬਰਤੋ ਮੁਖਰਜੀ ਸਪੋਰਟਸ ਐਜੂਕੇਸ਼ਨ ਸੋਸਾਇਟੀ ਦੇ ਉਪ ਮੁਖੀ ਤੇ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਦੇ ਮੁਖੀ ਏਅਰ ਮਾਰਸ਼ ਐੱਚ. ਐੱਨ. ਭਾਗਵਤ ਨੇ ਸੋਮਵਾਰ ਰਾਤ ਇਥੇ ਪੱਤਰਕਾਰ ਸੰਮੇਲਨ ਵਿਚ ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮਹੀਨੇ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਕੌਮਾਂਤਰੀ ਟੀਮਾਂ ਦੀ ਹਿੱਸੇਦਾਰੀ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਇਸ ਵਾਰ ਵੀ 9 ਵਿਦੇਸ਼ੀ ਟੀਮਾਂ ਹਿੱਸਾ ਲੈਣਗੀਆਂ।
ਆਈ-ਲੀਗ 'ਚ ਇਸ ਵਾਰ ਖਿਤਾਬ ਲਈ 11 ਕਲੱਬਾਂ 'ਚ ਹੋਵੇਗੀ ਟੱਕਰ
NEXT STORY