ਨਿਊਯਾਰਕ- ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਅਮਰੀਕੀ ਓਪਨ ਸਿੰਗਲਜ਼ ਮੁੱਖ ਡਰਾਅ 'ਚ ਸਿੱਧਾ ਪ੍ਰਵੇਸ਼ ਮਿਲਿਆ ਹੈ, ਕਿਉਂਕਿ ਚੋਟੀ ਖਿਡਾਰੀਆਂ ਨੇ 31 ਅਗਸਤ ਤੋਂ ਸ਼ੁਰੂ ਹੋ ਰਹੇ ਇਸ ਗ੍ਰੈਂਡ ਸਲੈਮ ਨਾਲ ਨਾਂ ਵਾਪਸ ਲੈ ਲਿਆ ਹੈ। ਟੂਰਨਾਮੈਂਟ ਦੀ ਵੈੱਬਸਾਈਟ ਦੇ ਅਨੁਸਾਰ ਦੁਨੀਆ ਦੇ 127ਵੇਂ ਨੰਬਰ ਦੇ ਖਿਡਾਰੀ ਨਾਗਲ ਪ੍ਰਵੇਸ਼ ਪਾਉਣ ਵਾਲੇ ਆਖਰੀ ਖਿਡਾਰੀ ਹਨ। ਨਾਗਲ ਇਸ 'ਚ ਇਕਲੌਤਾ ਭਾਰਤੀ ਖਿਡਾਰੀ ਹੈ, ਜਦਕਿ ਪ੍ਰਜਨੇਸ਼ ਗੁਨੇਸ਼ਵਰਨ ਖੁੰਝ ਗਏ ਜੋ ਰੈਂਕਿੰਗ 'ਚ 132ਵੇਂ ਸਥਾਨ 'ਤੇ ਹੈ।
ਪਿਛਲੇ ਸਾਲ ਨਾਗਲ ਨੇ ਪਹਿਲੀ ਵਾਰ ਇੱਥੇ ਖੇਡਦੇ ਹੋਏ ਰੋਜਰ ਫੈਡਰਰ ਵਿਰੁੱਧ ਮੁਕਾਬਲੇ 'ਚ ਇਕ ਸੈੱਟ ਜਿੱਤਿਆ ਸੀ। ਉਹ ਹਾਲਾਂਕਿ 6.4, 1.6, 2.6, 4.6 ਨਾਲ ਹਾਰ ਗਏ ਸਨ। ਨਾਗਲ ਨੇ ਕਿਹਾ ਕਿ ਦੁਬਾਰਾ ਗ੍ਰੈਂਡ ਸਲੈਮ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕਰਕੇ ਵਧੀਆ ਲੱਗਿਆ। ਮੈਂ ਹੁਣ ਤਕ ਇਕ ਹੀ ਵਾਰ ਖੇਡਿਆ ਹਾਂ ਪਰ ਸਮਝਦਾ ਹਾਂ ਕਿ ਹਾਲਾਤ ਇਸ ਸਾਲ ਪਹਿਲੇ ਵਰਗੇ ਨਹੀਂ ਹਨ। ਮੈਂ ਚੈੱਕ ਗਣਰਾਜ 'ਚ ਚੈਲੇਂਜਰ ਟੂਰਨਾਮੈਂਟ ਖੇਡ ਕੇ ਅਮਰੀਕਾ ਜਾਵਾਂਗਾ।
ਆਇਰਲੈਂਡ ਤੋਂ ਮਿਲੀ ਹਾਰ ਦੇ ਬਾਅਦ ਇੰਗਲੈਂਡ ਦੇ ਕਪਤਾਨ ਨੇ ਦਿੱਤਾ ਵੱਡਾ ਬਿਆਨ
NEXT STORY