ਪ੍ਰਾਗ - ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਸੁਮਿਤ ਨਾਗਲ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਸਥਾਨਕ ਖਿਡਾਰੀ ਜਿਰਿ ਲੇਚੇਕਾ ਨੂੰ ਹਰਾ ਕੇ ਪ੍ਰਾਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਵਿਸ਼ਵ 'ਚ 127ਵੇਂ ਨੰਬਰ ਤੇ ਇੱਥੇ 6ਵਾਂ ਦਰਜਾ ਪ੍ਰਾਪਤ ਨਾਗਲ ਨੇ 137,560 ਯੂਰੋ ਇਨਾਮੀ ਕਲੇਕੋਰਟ ਟੂਰਨਾਮੈਂਟ ਦੇ ਦੂਜੇ ਦੌਰ 'ਚ 2 ਘੰਟੇ 21 ਮਿੰਟ ਤੱਕ ਚੱਲੇ ਮੈਚ ਵਿਚ 5-7, 7-6 (4), 6-3 ਨਾਲ ਜਿੱਤ ਦਰਜ ਕੀਤੀ।
ਨਾਗਲ ਦਾ ਅਗਲੇ ਦੌਰ 'ਚ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਸਟੈਨ ਵਾਵਰਿੰਕਾ ਨਾਲ ਮੁਕਾਬਲਾ ਹੋ ਸਕਦਾ ਹੈ। ਸਵਿਟਜਰਲੈਂਡ ਦੇ ਇਸ ਖਿਡਾਰੀ ਨੂੰ ਦੂਜੇ ਦੌਰ 'ਚ ਜਰਮਨੀ ਦੇ ਆਸਕਰ ਓਟੇ ਦਾ ਸਾਹਮਣਾ ਕਰਨਾ ਹੈ। ਨਾਗਲ ਟੂਰਨਾਮੈਂਟ ਦੇ ਡਬਲਜ਼ 'ਚ ਵੀ ਹਿੱਸਾ ਲੈ ਰਹੇ ਹਨ। ਉਸਦੇ ਇਲਾਵਾ ਦਿਵਿਜ਼ ਸ਼ਰਣ ਤੇ ਐੱਨ. ਸ਼੍ਰੀਰਾਮ ਬਾਲਾਜੀ ਵੀ ਡਬਲਜ਼ 'ਚ ਹਿੱਸਾ ਲੈ ਰਹੇ ਹਨ।
ਹਾਕੀ ਟੀਮਾਂ ਦੀ ਸਿਖਲਾਈ ਸ਼ੁਰੂ ਹੋਣ 'ਤੇ ਗੋਲਕੀਪਰ ਸਵਿਤਾ ਖੁਸ਼
NEXT STORY