ਨਵੀਂ ਦਿੱਲੀ— ਅਮਰੀਕੀ ਓਪਨ ’ਚ ਹਿੱਸਾ ਲੈਣ ਵਾਲੇ ਸੁਮਿਤ ਨਾਗਲ ਸੋਮਵਾਰ ਨੂੰ ਜਾਰੀ ਏ. ਟੀ. ਪੀ. ਰੈਂਕਿੰਗ ’ਚ ਕਰੀਅਰ ਦੇ ਸਰਵਸ੍ਰੇਸ਼ਠ 174ਵੇਂ ਸਥਾਨ ’ਤੇ ਪਹੁੰਚ ਗਏ ਹਨ। ਅਮਰੀਕੀ ਓਪਨ ਦੇ ਪਹਿਲੇ ਦੌਰ ’ਚ ਬਾਹਰ ਹੋਏ ਹਰਿਆਣਾ ਦੇ 22 ਸਾਲ ਦੇ ਨਾਗਲ ਨੂੰ 16 ਸਥਾਨ ਦਾ ਫਾਇਦਾ ਹੋਇਆ ਹੈ। ਤਿੰਨ ਕੁਆਲੀਫਾਇੰਗ ਰਾਊਂਡ ਜਿੱਤ ਕੇ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਵਾਲੇ ਨਾਗਲ ਨੇ ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਦੇ ਖਿਲਾਫ ਪਹਿਲੇ ਦੌਰ ’ਚ ਪਹਿਲਾ ਸੈਟ ਜਿੱਤ ਲਿਆ ਸੀ ਪਰ ਉਨ੍ਹਾਂ ਨੂੰ 6-4, 1-6, 2-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਉਹ ਕਿਸੇ ਗ੍ਰੈਂਡਸਲੈਮ ਦੇ ਪੁਰਸ਼ ਸਿੰਗਲ ਦੇ ਮੁੱਖ ਡਰਾਅ ’ਚ ਪਿਛਲੇ 20 ਸਾਲ ’ਚ ਕੋਈ ਸੈਟ ਜਿੱਤਣ ਵਾਲੇ ਸਿਰਫ ਚੌਥੇ ਭਾਰਤੀ ਹਨ। ਇਸ ਵਿਚਾਲੇ ਪ੍ਰਜਨੇਸ਼ ਗੁਣੇਸ਼ਵਰਨ ਚੋਟੀ ਦੇ 100 ’ਚ ਬਰਕਰਾਰ ਹਨ। ਉਹ ਤਿੰਨ ਸਥਾਨ ਦੇ ਫਾਇਦੇ ਨਾਲ 85ਵੇਂ ਸਥਾਨ ’ਤੇ ਕਾਬਜ਼ ਹਨ। ਨਾਗਲ ਦੀ ਤਰ੍ਹਾਂ ਪ੍ਰਜਨੇਸ਼ ਨੂੰ ਵੀ ਪਹਿਲੇ ਦੌਰ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਮਕੁਮਾਰ ਰਾਮਨਾਥਨ ਇਕ ਸਥਾਨ ਦੇ ਫਾਇਦੇ ਨਾਲ 176ਵੀਂ ਪਾਇਦਾਨ ’ਤੇ ਹਨ। ਡਬਲਜ਼ ’ਚ ਰੋਹਨ ਬੰਪੰਨਾ ਚਾਰ ਸਥਾਨ ਦੇ ਨੁਕਸਾਨ ਨਾਲ 43ਵੇਂ ਸਥਾਨ ’ਤੇ ਖਿਸਕ ਗਏ। ਦਿਵਿਜ ਸ਼ਰਨ ਅਤੇ ਲਿਏਂਡਰ ਪੇਸ ¬ਕ੍ਰਮਵਾਰ 49ਵੇਂ ਅਤੇ 78ਵੇਂ ਸਥਾਨ ’ਤੇ ਰਹੇ ਹਨ। ਡਬਲਿਊ. ਟੀ. ਏ. ਰੈਂਕਿੰਗ ’ਚ ਅੰਕਿਤਾ ਰੈਨਾ 194ਵੇਂ ਸਥਾਨ ਦੇ ਨਾਲ ਚੋਟੀ ਹੈ। ਪ੍ਰਾਂਜਲਾ ਯਾਦਲਾਪੱਲੀ 338ਵੇਂ ਸਥਾਨ ’ਤੇ ਹੈ।
ਏਸ਼ੇਜ਼ ਜਿੱਤਣਾ ਸਾਡੇ ਲਈ ਖਾਸ : ਸਮਿਥ
NEXT STORY