ਸ਼ਾਰਜਾਹ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨਰ ਸੁਨੀਲ ਨਾਰਾਇਣ ਨੇ ਰਾਇਲ ਚੈਲੰਜਰਜ਼ ਬੈਂਗਰੁਲੂ ਦੇ ਵਿਰੁੱਧ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਕੋਹਲੀ ਤੇ ਪੱਡੀਕਲ ਨੇ ਜਦੋ ਆਰ. ਸੀ. ਬੀ. ਨੂੰ ਵਧੀਆ ਸ਼ੁਰੂਆਤ ਦਿੱਤੀ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਆਰ. ਸੀ. ਬੀ. 200 ਦੌੜਾਂ ਦੇ ਕਰੀਬ ਪਹੁੰਚ ਜਾਵੇਗੀ ਪਰ ਸੁਨੀਲ ਨੇ ਆ ਕੇ ਕੋਹਲੀ-ਡਿਵੀਲੀਅਰਸ ਦੇ ਵਿਕਟ ਹਾਸਲ ਕੀਤੇ, ਜਿਸ ਨਾਲ ਆਰ. ਸੀ. ਬੀ. 138 ਦੌੜਾਂ ਹੀ ਬਣਾ ਸਕਿਆ। ਮੈਚ ਦੀ ਸਭ ਤੋਂ ਵੱਡੀ ਖਾਸੀਅਤ ਨਾਰਾਇਣ ਵਲੋਂ ਕੋਹਲੀ ਤੇ ਡਿਵੀਲੀਅਰਸ ਨੂੰ ਕਲੀਨ ਬੋਲਡ ਕਰਨਾ ਰਿਹਾ। ਦੇਖੋ ਵੀਡੀਓ
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਪਹਿਲੀ ਪਾਰੀ ਵਿਚ ਚਾਰ ਵਿਕਟਾਂ ਹਾਸਲ ਕਰਨ ਤੋਂ ਬਾਅਦ ਸੁਨੀਲ ਨੇ ਕਿਹਾ ਕਿ ਅੱਜ ਗੇਂਦਬਾਜ਼ੀ ਬਹੁਤ ਵਧੀਆ ਹੋਈ। ਇਹ ਪਾਰੀ ਮੇਰੀ ਕੁਝ ਵਧੀਆ ਪਾਰੀਆਂ ਵਿਚੋਂ ਇਕ ਹੈ। ਅੱਜ ਅਸੀਂ ਗੇਂਦ 'ਤੇ ਵਧੀਆ ਗਰਿੱਪ ਬਣਾਉਣ 'ਚ ਸਫਲ ਰਹੇ। ਇਸ ਦੇ ਕਾਰਨ ਵਿਕਟ ਵੀ ਹਾਸਲ ਕੀਤੇ। ਦੱਸ ਦੇਈਏ ਕਿ ਸੁਨੀਲ ਨਾਰਾਇਣ ਹੁਣ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਟੇਕਰਸ ਦੀ ਲਿਸਟ 'ਚ 8ਵੇਂ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਪਹਿਲੀ ਪਾਰੀ ਤੱਕ ਪੁਜੀ ਚਾਹਲ ਨੂੰ ਪਿੱਛੇ ਛੱਡਿਆ। ਨਾਰਾਇਣ ਨੇ ਹੁਣ ਤੱਕ 141 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਨੀਲ ਨਾਰਾਇਣ ਨੇ ਤੋੜਿਆ ਚਾਹਲ ਦਾ ਵੱਡਾ ਰਿਕਾਰਡ, ਇਸ ਲਿਸਟ 'ਚ ਛੱਡਿਆ ਪਿੱਛੇ
NEXT STORY