ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਗੋਡੇ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਹਰ ਹੋ ਗਏ ਹਨ। ਇਹ ਸੱਟ ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ’ਚ ਆਸਟਰੇਲੀਆਈ ਦੌਰੇ ਦੇ ਦੌਰਾਨ ਲੱਗੀ ਸੀ।
ਇਹ ਵੀ ਪੜ੍ਹੋ : ਜਾਣੋ ਪੁਆਇੰਟ ਟੇਬਲ ’ਚ ਕਿਸ ਸਥਾਨ ’ਤੇ ਹੈ ਤੁਹਾਡੀ ਪਸੰਦੀਦਾ ਟੀਮ, ਪਰਪਲ ਕੈਪ ’ਤੇ ਇਸ ਗੇਂਦਬਾਜ਼ ਦਾ ਕਬਜ਼ਾ
ਇਸ 30 ਸਾਲਾ ਤੇਜ਼ ਗੇਂਦਬਾਜ਼ ਨੇ ਆਈ. ਪੀ. ਐੱਲ 2021 ’ਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ 4 ’ਚੋਂ ਦੋ ਮੈਚ ਖੇਡੇ। ਇਹ ਸਮਝਿਆ ਜਾ ਸਕਦਾ ਹੈ ਕਿ ਆਸਟਰੇਲੀਆਈ ਦੌਰੇ ’ਤੇ ਰੁੱਝੇ ਪ੍ਰੋਗਰਾਮ ਕਾਰਨ ਉਹ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰਾਂ ਨੇ ਕਿਹਾ, ‘‘ਨਟਰਾਜਨ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਨਹੀਂ ਉੱਭਰੇ ਸਨ। ਉਹ ਇਲਾਜ ਲਈ ਐੱਨ. ਸੀ. ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਗਏ ਸਨ ਪਰ ਹੁਣ ਪਤਾ ਲੱਗਾ ਕਿ ਭਾਵੇਂ ਹੀ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਮੈਚਾਂ ਲਈ ਫ਼ਿੱਟ ਐਲਾਨ ਦਿੱਤਾ ਗਿਆ ਹੋਵੇ ਪਰ ਉਹ ਖੇਡਣ ਲਈ ਸੌ ਫ਼ੀਸਦੀ ਤਿਆਰ ਨਹੀਂ ਸਨ।’’
ਇਹ ਵੀ ਪੜ੍ਹੋ : ਜੋਕੋਵਿਚ ਨੇ ਕੀਤੀ ਜਿੱਤ ਨਾਲ ਸ਼ੁਰੂਆਤ, ਅਗਲੇ ਗੇੜ ਵਿਚ ਕੀਤਾ ਪ੍ਰਵੇਸ਼
ਉਨ੍ਹਾਂ ਕਿਹਾ, ‘‘ਨਟਰਾਜਨ ਨੂੰ ਹੁਣ ਲੰਬੇ ਸਮੇਂ ਤਕ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਢੁਕਵੇਂ ਇਲਾਜ ਦੇ ਬਿਨਾ ਵਾਪਸੀ ’ਚ ਜਲਦਬਾਜ਼ੀ ਕੀਤੀ ਗਈ।’’ ਨਟਰਾਜਨ ਨੇ ਇੰਗਲੈਂਡ ਵਿਰੁੱਧ ਇਕ ਟੀ-20 ਤੇ ਇਕ ਵਨ-ਡੇ ਖੇਡਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੋਕੋਵਿਚ ਨੇ ਕੀਤੀ ਜਿੱਤ ਨਾਲ ਸ਼ੁਰੂਆਤ, ਅਗਲੇ ਗੇੜ ਵਿਚ ਕੀਤਾ ਪ੍ਰਵੇਸ਼
NEXT STORY