ਸ਼ਾਰਜਾਹ (ਭਾਸ਼ਾ) : ਸਨਰਾਈਜ਼ਰਸ ਹੈਦਰਾਬਾਦ ਦੇ ਸਪਿਨਰ ਸ਼ਾਹਬਾਜ ਨਦੀਮ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਪਲੇਅ-ਆਫ ਦੀ ਸੀਟ ਦਾਅ 'ਤੇ ਲੱਗੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ 'ਕਰੋ ਜਾਂ ਮਰੋ' ਵਾਲੇ ਮੈਚ ਨੂੰ ਹੋਰ ਮੈਚ ਦੀ ਤਰ੍ਹਾਂ ਲਿਆ, ਜਿਸ ਨਾਲ ਉਨ੍ਹਾਂ ਨੂੰ 10 ਵਿਕਟਾਂ ਨਾਲ ਜਿੱਤ ਦਰਜ ਕਰਣ ਵਿਚ ਮਦਦ ਮਿਲੀ। ਨਦੀਮ ਨੇ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਕਿਹਾ, 'ਸਾਡੇ 'ਤੇ ਥੋੜ੍ਹਾ ਦਬਾਅ ਸੀ ਕਿਉਂਕਿ ਇਹ ਸਾਡੇ ਲਈ ਬੇਹੱਦ ਮਹੱਤਵਪੂਰਣ ਮੈਚ ਸੀ ਪਰ ਅਸੀਂ ਆਪਣੇ ਪਿਛਲੇ ਕੁੱਝ ਮੈਚ ਜਿੱਤੇ ਸਨ ਅਤੇ ਸਾਡੀ ਟੀਮ ਚੰਗੀ ਲੈਅ ਵਿਚ ਸੀ।'
ਉਨ੍ਹਾਂ ਕਿਹਾ, 'ਇਸ ਲਈ ਅਸੀਂ ਇਸ ਨੂੰ ਇਕ ਹੋਰ ਮੈਚ ਦੀ ਤਰ੍ਹਾਂ ਲਿਆ ਅਤੇ ਹਰ ਕਿਸੇ ਨੇ ਆਪਣੀ ਭੂਮਿਕਾ ਨਿਭਾਈ, ਜਿਸ ਨਾਲ ਸਾਡੇ ਲਈ ਜਿੱਤ ਆਸਾਨ ਹੋ ਗਈ। ਜਦੋਂ ਤੁਸੀਂ ਇਕ ਮਜ਼ਬੂਤ ਟੀਮ ਨੂੰ ਹਰਾਉਂਦੇ ਹੋ ਤਾਂ ਚੰਗਾ ਲੱਗਦਾ ਹੈ। ਇਸ ਨਾਲ ਸਾਡੀ ਟੀਮ ਦਾ ਮਨੋਬਲ ਵਧੇਗਾ।' ਸਨਰਾਈਜ਼ਰਸ ਨੇ ਲਗਾਤਾਰ ਤਿੰਨ ਮੈਚ ਜਿੱਤੇ ਅਤੇ ਉਹ ਲੀਗ ਪੜਾਅ ਵਿਚ ਤੀਜੇ ਸਥਾਨ 'ਤੇ ਰਿਹਾ। ਉਹ ਸ਼ੁੱਕਰਵਾਰ ਨੂੰ ਅਲੈਮੀਨੇਟਰ ਵਿਚ ਰਾਇਲ ਚੈਲੇਂਜ਼ਰਸ ਬੈਂਗਲੁਰੂ ਦਾ ਸਾਹਮਣਾ ਕਰੇਗਾ।
ਗੋਲਫਰ ਹੈਰੀ ਹਿਗਸ ਨੂੰ ਹੋਇਆ ਕੋਰੋਨਾ, ਹਿਊਸਟਨ ਓਪਨ ਤੋਂ ਹੋਏ ਬਾਹਰ
NEXT STORY