ਸਿਟਜਸ (ਸਪੇਨ) (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਦੇ 8ਵੇਂ ਰਾਊਂਡ ’ਚ ਪਹਿਲੇ 3 ਬੋਰਡ ’ਤੇ ਪਹਿਲੇ ਤਿੰਨੋਂ ਮੁਕਾਬਲੇ ਬੇਨਤੀਜਾ ਰਹੇ। ਉਸ ਦੇ ਬਾਅਦ ਜ਼ੋਰਦਾਰ ਸੰਘਰਸ਼ ਵਿਚਾਲੇ ਅਗਲੇ 4 ਬੋਰਡ ’ਤੇ ਜਿੱਤ-ਹਾਰ ਦੇ ਨਤੀਜੇ ਆਏ। ਇਨ੍ਹਾਂ ਨਤੀਜਿਆਂ ਕਾਰਨ ਹੁਣ ਰਾਊਂਡ 9 ਦੇ ਪਹਿਲੇ 8 ਖਿਡਾਰੀ 6.5 ਅੰਕ ਬਣਾ ਕੇ ਸਾਂਝੀ ਬੜ੍ਹਤ ’ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਜਦੋਂ ਸਿਰਫ 2 ਰਾਊਂਡ ਹੋਰ ਖੇਡੇ ਜਾਣੇ ਹਨ ਤਾਂ ਇਹ ਦੇਖਣਾ ਹੋਵੇਗਾ ਕਿ ਕੌਣ ਇਸ ਵਾਰ ਖਿਤਾਬ ਆਪਣੇ ਨਾਂ ਕਰਦਾ ਹੈ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਪਹਿਲੇ ਬੋਰਡ ’ਤੇ ਸਾਬਕਾ ਜੇਤੂ ਬੁਲਗਾਰੀਆ ਦੇ ਇਵਾਨ ਚੇਪਾਰਿਨੋਵ ਨੇ ਜਰਮਨੀ ਦੇ ਕੋਲਾਰਸ ਦਿਮਿਤ੍ਰੀਜ਼ ਨਾਲ, ਦੂਜੇ ਬੋਰਡ ’ਤੇ ਭਾਰਤ ਦੇ ਅਭਿਮਨਿਊ ਪੌਰਾਣਿਕ ਨੇ ਉਜ਼ਬੇਕੀਸਤਾਨ ਦੇ ਅੱਬਦੁਸਤਾਰੋਵ ਨੋਦਿਰਬੇਕ ਨਾਲ ਅਤੇ ਤੀਜੇ ਬੋਰਡ ’ਤੇ ਟਾਪ ਸੀਡ ਅੰਟੋਨ ਕੋਰੋਬੋਵ ਨੇ ਬੈਲਜ਼ੀਅਮ ਦੇ ਡੇਨੀਅਲ ਦਰਧਾ ਨਾਲ ਬਾਜ਼ੀ ਡਰਾਅ ਖੇਡੀ। ਬੋਰਡ ਨੰਬਰ 4 ’ਤੇ ਭਾਰਤ ਦੇ ਅਰਜੁਨ ਏਰਿਗਾਸੀ ਨੇ ਅਜਰਬੈਜ਼ਾਨ ਦੇ ਮੁਰਾਦਿਲੀ ਮੁਹੰਮਦ ਨੂੰ ਸਫੇਦ ਮੋਹਰਿਆਂ ਨਾਲ ਕਲੋਜ਼ ਸਿਸੀਲੀਅਨ ਓਪਨਿੰਗ ਖੇਡਦੇ ਹੋਏ ਇਕ ਬੇਹੱਦ ਜ਼ਬਰਦਸਤ ਮੁਕਾਬਲੇ ’ਚ ਸਿਰਫ 3 ਚਾਲਾਂ ’ਚ ਹਰਾਇਆ। 5ਵੇਂ ਬੋਰਡ ’ਤੇ ਨੀਦਰਲੈਂਡ ਦੇ ਵਾਨ ਫਾਰੈਸਟ ਲੁਕਾਸ ਨੇ ਇਟਲੀ ਦੇ ਵੋਕਾਟੂਰੋਂ ਡੇਨੀਅਲ ਨੂੰ ਹਰਾਇਆ। 6ਵੇਂ ਬੋਰਡ ’ਤੇ ਭਾਰਤ ਦੇ ਸੇਥੁਰਮਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਕਾਲੇ ਮੋਹਰਿਆਂ ਨਾਲ ਜਰਮਨੀ ਦੇ ਡਾਮ ਮੱਥੀਯਸ ਨੂੰ ਸਿਸਲੀਅਨ ਓਪਨਿੰਗ ’ਚ 41 ਚਾਲਾਂ ਨਾਲ ਹਰਾਇਆ। 9ਵੇਂ ਬੋਰਡ ’ਤੇ ਨਿਹਾਲ ਸਰੀਨ ਨੇ ਫਰਾਂਸ ਦੇ ਥਾਮਸ ਡਿਓਨਿਸੀ ਨੂੰ ਹਰਾ ਕੇ 6 ਅੰਕਾਂ ਦੇ ਨਾਲ ਸਾਂਝੇ ਦੂਜੇ ਸਥਾਨ ’ਤੇ ਵਾਪਸੀ ਕਰ ਲਈ ਹੈ। ਇਸ ਤਰ੍ਹਾਂ ਰਾਊਂਡ 8 ਦੇ ਬਾਅਦ ਅਭਿਮਨਿਊ, ਸੇਥੁਰਮਨ, ਅਰਜੁਨ ਦੇ ਇਲਾਵਾ ਇਵਾਨ, ਲੁਕਾਸ, ਨੋਦਿਰਬੇਕ, ਕੋਲਾਰਸ ਤੇ ਏਲਤਾਜ 6.5 ਅੰਕ ਬਣਾ ਕੇ ਸਾਂਝੀ ਬੜ੍ਹਤ ’ਤੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਨਚੈਸਟਰ ਸਿਟੀ ਦੇ ਖਿਡਾਰੀ ਮੇਂਡੀ ’ਤੇ ਜਬਰ-ਜ਼ਨਾਹ ਦਾ ਇਕ ਹੋਰ ਦੋਸ਼
NEXT STORY