ਜਲੰਧਰ — ਰਾਸ਼ਟਰਪਤੀ ਭਵਨ ’ਚ ਖੇਲ ਦਿਵਸ ਦੇ ਖਾਸ ਮੌਕੇ ’ਤੇ ਹੋਏ ਪ੍ਰੋਗਰਾਮ ਦੌਰਾਨ ਜਦ ਦੀਪਾ ਮਲਿਕ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਿੱਤਾ ਗਿਆ ਤਾਂ ਚਾਰੇ ਪਾਸੇ ਇਸ ਪੈਰਾ- ਓਲੰਪੀਅਨ ਐਥਲੀਟ ਦਾ ਨਾਂ ਗੂੰਜਿਆ। ਦੀਪਾ ਨੂੰ ਜ਼ਿਆਦਾਤਰ ਖੇਡ ਫੈਨਜ਼ 2016 ਪੈਰਾਲੰਪਿਕ ’ਚ ਸ਼ਾਟਪੁੱਟ ਈਵੈਂਟ ’ਚ ਚਾਂਦੀ ਤਮਗਾ ਜਿੱਤਣ ਕਾਰਨ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦੀਪਾ ਵਿਕਲਾਂਗ ਹੋਣ ਦੇ ਬਾਵਜੂਦ ਬਿਤਹਰੀਨ ਖਿਡਾਰੀ ਵੀ ਹਨ। ਉਹ ਸਿਰਫ ਸ਼ਾਟਪੁੱਟ ਹੀ ਨਹੀਂ ਜੈਵਲਿਨ ਥ੍ਰੋ, ਤੈਰਾਕੀ, ਮੋਟਰ ਰੇਸਿੰਗ ਈਵੈਂਟ ’ਚ ਵੀ ਹਿੱਸਾ ਲੈ ਚੁੱਕੀ ਹਨ। ਉਸ ਦੇ ਨਾਂ ਰਾਸ਼ਟਰੀ ਮੁਕਾਬਲਿਆਂ ’ਚ 33 ਗੋਲਡ ਅਤੇ 4 ਸਿਲਵਰ ਜਿੱਤਣ ਦਾ ਰਿਕਾਰਡ ਦਰਜ ਹੈ। ਅਲਗ ਖੇਡ ਈਵੈਂਟ ’ਚ ਰਿਕਾਰਡ ਬਣਾਉਣ ’ਤੇ ਉਨ੍ਹਾਂ ਨੂੰ ਫੈਨਜ਼ ਸੁਪਰਲੇਡੀ ਦੇ ਨਾਂ ਨਾਲ ਵੀ ਜਾਣਦੇ ਹਨ।
ਉਹ ਤਿੰਨ ਗੱਲਾਂ ਜੋ ਤੁਹਾਨੂੰ ਬਣਾਉਂਦੀਆਂ ਹਨ ਸੁਪਰਲੇਡੀ

ਸਿਫ਼ਰ ਡਿਗਰੀ ਤਾਪਮਾਨ ’ਚ 8 ਦਿਨ ਤੱਕ ਲਗਾਤਾਰ ਬਾਈਕ ਚਲਾਈ : ਦੀਪਾ ਇਕ ਉਤਸ਼ਾਹੀ ਮੋਟਰ ਬਾਈਕਰ ਵੀ ਹਨ। ਉਸ ਦੇ ਨਾਂ ਸਿਫ਼ਰ ਤਾਪਮਾਨ ਵਾਲੇ ਹਾਲਾਤ ’ਚ 8 ਦਿਨਾਂ ’ਚ 1700 ਕਿਲੋਮੀਟਰ ਬਾਈਕ ਚਲਾਉਣ ਦਾ ਰਿਕਾਰਡ ਵੀ ਦਰਜ ਹੈ। ਇਸ ਦੇ ਨਾਲ ਹੀ ਜੈਵਲੀਨ ਥ੍ਰੋ ਖੇਡ ’ਚ ਉਸ ਦੇ ਨਾਂ ਏਸ਼ੀਆਈ ਰਿਕਾਰਡ ਵੀ ਦਰਜ ਹੈ।
ਤੈਰ ਕੇ ਪਾਰ ਕੀਤੀ ਯਮੁਨਾ ਨਦੀ : ਸਾਲ 2008 ਅਤੇ 2009 ’ਚ ਉਸ ਨੇ ਯਮੁਨਾ ਨਦੀ ’ਚ ਤੈਰਾਕੀ ਅਤੇ ਸਪੈਸ਼ਲ ਬਾਈਕ ਸਵਾਰੀ ’ਚ ਹਿੱਸਾ ਲੈ ਕੇ 2 ਵਾਰ ਲਿਮਕਾ ਆਫ ਵਲਰਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਾਇਆ।
ਟਿਊਮਰ ਦੀ ਵਜ੍ਹਾ ਨਾਲ ਹੋਏ 31 ਆਪਰੇਸ਼ਨ : ਦੀਪਾ ਨੂੰ 17 ਸਾਲ ਪਹਿਲਾਂ ਰੀੜ੍ਹ ’ਚ ਟਿਊਮਰ ਦੀ ਸ਼ਿਕਾਇਤ ਹੋਈ ਸੀ। ਜਿਸ ਦੇ 31 ਆਪਰੇਸ਼ਨ ਹੋਏ । ਜਿਸ ਦੇ ਲਈ ਕਮਰ ਅਤੇ ਪੈਰ ਦੇ ’ਚ 183 ਟਾਂਕੇ ਲੱਗੇ। ਬੁਰੀ ਹਾਲਤ ਦੇ ਬਾਵਜੂਦ ਉਸ ਨੇ ਕਦੇ ਹਾਰ ਨਹੀਂ ਮੰਨੀ।
ਦੀਪਾ ਦੇ ਵੱਡੇ ਰਿਕਾਡਰਜ਼

- ਅੰਤਰਰਾਸ਼ਟਰੀ ਖੇਡਾਂ ’ਚ ਉਸ ਦੇ ਨਾਂ ਹਨ 18 ਤਮਗੇ
- ਸਾਲ 2016 ਦੇ ਪੈਰਾਲੰਪਿਕ ਖੇਡਾਂ ’ਚ ਚਾਂਦੀ ਤਮਗੇ । ਪਹਿਲੀ ਭਾਰਤੀ ਮਹਿਲਾ ਜਿਸ ਨੇ ਪੈਰਾਲੰਪਿਕ ਖੇਡਾਂ ’ਚ ਤਮਗੇ (ਸ਼ਾਟਪੁੱਟ) ਜਿੱਤਿਆ।
- ਸਾਲ 2010 ਨੂੰ ਚੀਨ ’ਚ ਹੋਈਆਂ ਪੈਰਾ-ਏਸ਼ੀਆਈ ਖੇਡਾਂ ’ਚ ਜਿੱਤੇ ਕਾਂਸੀ ਤਮਗੇ।
- ਸਾਲ 2011 ’ਚ, ਆਈ. ਪੀ. ਸੀ ਵਰਲਡ ਐਥਲੈਟਿਕਸ ਚੈਂਪਿਅਨਸ਼ਿਪ ’ਚ ਚਾਂਦੀ ਦੇ ਤਮਗੇ ਜਿੱਤੇ।
ਕੁੱਝ ਦਿਲਚਸਪ ਗੱਲਾਂ

- ਹਰਿਆਣੇ ਦੇ ਸੋਨੀਪਤ ਜਿਲ੍ਹੇ ’ਚ ਇਕ ਹਿੰਦੂ ਜਾਟ ਪਰਿਵਾਰ ’ਚ ਪੈਦਾ ਹੋਈ
- ਸਾਲ 2012 ’ਚ, ਭਾਰਤ ਸਰਕਾਰ ਨੇ ਅਰਜੁਨ ਐਵਾਰਡ ਦਿੱਤਾ।
- 2017 ’ਚ ਸਰਵਉੱਚ ਪਦਮ ਸ਼੍ਰੀ ਐਵਾਰਡ ਮਿਲਿਆ।
ਪੈਰਾ ਐਥਲੀਟ ਦੀਪਾ ਮਲਿਕ ‘ਰਾਜੀਵ ਗਾਂਧੀ ਖੇਲ ਰਤਨ’ ਐਵਾਰਡ ਨਾਲ ਸਨਮਾਨਿਤ
NEXT STORY