ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ 2020 ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤੀ ਦੇਣ ਲਈ ਵੀਰਵਾਰ ਨੂੰ ਕਈ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ, ਜਿਨ੍ਹਾਂ ਵਿਚ ਮਨੋਦਸ਼ਾ ਨੂੰ ਠੀਕ ਰੱਖਣ ਵਾਲੇ ਕੋਚ, ਫਿਜ਼ੀਓ ਤੇ ਪੋਸ਼ਣ ਮਾਹਿਰ ਸ਼ਾਮਲ ਹਨ। ਡਬਲਯੂ. ਐੱਫ. ਆਈ. ਨੇ ਸਾਰੇ ਤਿੰਨੇ ਵਰਗਾਂ ਪੁਰਸ਼ ਫ੍ਰੀਸਟਾਈਲ, ਗ੍ਰੀਕੋ ਰੋਮਨ ਤੇ ਮਹਿਲਾ ਟੀਮ ਲਈ ਸਹਿਯੋਗੀ ਸਟਾਫ ਰੱਖਣ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਕੁਸ਼ਤੀ ਸ਼ੰਘ ਨੇ ਬਿਆਨ 'ਚ ਕਿਹਾ ਕਿ ਡਬਲਯੂ. ਐੱਫ. ਆਈ. ਨੇ ਸਾਰੇ ਤਿੰਨ ਵਰਗਾਂ ਦੇ ਲਈ ਫਿਜ਼ੀਓ, ਪੋਸ਼ਣ, ਸਮਾਜ ਕਰਨ ਵਾਲੇ ਤੇ ਮਨੋਦਸ਼ਾ ਨੂੰ ਠੀਕ ਕਰਨ ਵਾਲੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਡਬਲਯੂ. ਐੱਫ. ਆਈ. ਰਾਸ਼ਟਰੀ ਟੀਮ ਦੇ ਲਈ ਪੇਸ਼ੇਵਰ ਮੈਨੇਜਰ ਵੀ ਨਿਯੁਕਤ ਕਰੇਗਾ। ਇਹ ਸਭ ਨਿਯੁਕਤੀਆਂ 2020 ਟੋਕੀਓ ਓਲੰਪਿਕ ਖੇਡਾਂ ਨੂੰ ਧਿਆਨ 'ਚ ਰੱਖਦੇ ਹੋਏ ਖਿਡਾਰੀਆਂ ਦੀ ਤਿਆਰੀਆਂ ਦੇ ਲਈ ਕੀਤੀ ਜਾਵੇਗੀ।
ਬਾਰਸੀਲੋਨਾ ਨੇ ਮੈਨਚੇਸਟਰ ਯੂਨਾਈਟਿਡ ਨੂੰ 1-0 ਨਾਲ ਹਰਾਇਆ
NEXT STORY