ਸਪੋਰਟਸ ਡੈਸਕ— ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਖਰੀ ਓਵਰ 'ਚ ਤਿੰਨ ਛੱਕਿਆਂ ਦੇ ਨਾਲ ਅਜੇਤੂ 75 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਧੋਨੀ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਨੇ ਰਾਜਸਥਾਨ ਰਾਇਲਜ਼ (ਆਰ.ਆਰ.) ਨੂੰ ਆਈ.ਪੀ.ਐੱਲ. 2019 ਦੇ ਮੁਕਾਬਲੇ 'ਚ ਐਤਵਾਰ ਨੂੰ ਰੋਮਾਂਚਕ ਸੰਘਰਸ਼ 'ਚ ਅੱਠ ਦੌੜਾਂ ਨਾਲ ਹਰਾ ਦਿੱਤਾ। ਚੇਨਈ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ 'ਚ ਰਾਜਸਥਾਨ 20 ਓਵਰਾਂ 'ਚ ਅੱਠ ਵਿਕਟਾਂ 'ਤੇ 167 ਦੌੜਾਂ ਹੀ ਬਣਾ ਸਕੀ ਅਤੇ ਹਾਰ ਗਈ।
ਮੈਚ ਦੌਰਾਨ ਇਕ ਅਜਿਹਾ ਰੋਚਕ ਸਮਾਂ ਆਇਆ ਜਦੋਂ ਸੁਰੇਸ਼ ਰੈਨਾ ਨੇ ਆਪਣੇ ਟੀਮ ਮੇਟ ਰਵਿੰਦਰ ਜਡੇਜਾ ਨੂੰ ਕਿੱਸ ਕਰ ਦਿੱਤਾ। ਦਰਅਸਲ ਚੇਨਈ ਤੋਂ 176 ਦੌੜਾਂ ਦਾ ਟੀਚਾ ਮਿਲਣ ਦੇ ਬਾਅਦ ਰਾਜਸਥਾਨ ਵੱਲੋਂ ਰਹਾਨੇ ਅਤੇ ਬਟਲਰ ਓਪਨਿੰਗ ਕਰਨ ਲਈ ਆਏ। ਪਰ ਮੈਚ ਦੀ ਦੂਜੀ ਹੀ ਗੇਂਦ 'ਤੇ ਰਹਾਨੇ ਦਾ ਇਕ ਤਿੱਖਾ ਸ਼ਾਟ ਪੁਆਇੰਟ 'ਤੇ ਖੜ੍ਹੇ ਜਡੇਜਾ ਨੇ ਫੜ ਲਿਆ ਤੇ ਰਹਾਨੇ ਨੂੰ ਆਊਟ ਕਰ ਦਿੱਤਾ। ਜਡੇਜਾ ਵੱਲੋਂ ਕੈਚ ਫੜਨ ਤੋਂ ਖੁਸ਼ ਰੈਨਾ ਨੇ ਉਨ੍ਹਾਂ ਦੇ ਗੱਲ੍ਹ ਨੂੰ ਚੁੰਮ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਕਾਰਤਿਕ ਨੇ ਮਲੇਸ਼ੀਅਨ ਓਪਨ ਗ੍ਰਾਂ ਪ੍ਰੀ ਐਥਲੈਟਿਕਸ 'ਚ ਜਿੱਤਿਆ ਸੋਨ ਤਮਗਾ
NEXT STORY