ਵਾਸ਼ਿੰਗਟਨ (ਬਿਊਰੋ)— ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਵੇਤਲਾਨਾ ਕੁਜ਼ਨੇਤਸੋਵਾ ਨੇ ਚਾਰ ਮੈਚ ਅੰਕ ਬਚਾ ਕੇ ਵਾਸ਼ਿੰਗਟਨ ਓਪਨ 'ਚ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਨੂੰ ਹਰਾ ਕੇ ਆਪਣੇ ਕਰੀਅਰ ਦਾ 18ਵਾਂ ਡਬਲਿਊ.ਟੀ.ਏ. ਖ਼ਿਤਾਬ ਜਿੱਤਿਆ।
ਰੂਸ ਦੀ 128ਵੀਂ ਰੈਂਕਿੰਗ ਵਾਲੀ ਕੁਜ਼ਨੇਤਸੋਵਾ ਨੇ 44ਵੀਂ ਰੈਂਕਿੰਗ ਵਾਲੀ ਵੇਕਿਚ ਨੂੰ 4-6, 7-6, 6-2 ਨਾਲ ਹਰਾਇਆ। ਇਹ ਕਲਾਈ ਦੇ ਆਪਰੇਸ਼ਨ ਦੇ ਬਾਅਦ ਕੁਜ਼ਨੇਤਸੋਵਾ ਦਾ ਪਹਿਲਾ ਖਿਤਾਬ ਹੈ। ਅਮਰੀਕੀ ਓਪਨ 2004 ਅਤੇ ਫ੍ਰੈਂਚ ਓਪਨ 2009 ਦੀ ਚੈਂਪੀਅਨ ਕੁਜ਼ਨੇਤਸੋਵਾ ਨੇ 2014 'ਚ ਇੱਥੇ ਖਿਤਾਬ ਜਿੱਤਿਆ ਸੀ।
ਯੂਕੀ ਟਾਪ 100 ਤੋਂ ਬਾਹਰ ਹੋਣ ਦੇ ਕਗਾਰ 'ਤੇ
NEXT STORY