ਟੋਰਾਂਟੋ– ਆਸਟ੍ਰੇਲੀਆ ਦੇ ਸਾਬਕਾ ਚੈਂਪੀਅਨ ਐਲੇਕਸੀ ਪੋਪਿਰਿਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਅਮਰੀਕੀ ਓਪਨ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਮਹੱਤਵਪੂਰਨ ਇਸ ਪ੍ਰਤੀਯੋਗਿਤਾ ਵਿਚ 18ਵਾਂ ਦਰਜਾ ਪ੍ਰਾਪਤ ਪੋਪਿਰਿਨ ਨੇ ਡੈੱਨਮਾਰਕ ਦੇ ਪੰਜਵਾਂ ਦਰਜਾ ਪ੍ਰਾਪਤ ਹੋਲਗਰ ਰੂਨ ਨੂੰ 4-6, 6-2, 6-3 ਨਾਲ ਹਰਾਇਆ।
ਅਮਰੀਕਾ ਦਾ ਐਲੇਕਸ ਮਿਸ਼ੇਲਸਨ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ। ਉਸ ਨੇ ਹਮਵਤਨ ਲਰਨਰ ਟਿਏਨ ਨੂੰ 6-3, 6-3 ਨਾਲ ਹਰਾਇਆ। ਮਿਸ਼ੇਲਸਨ ਦਾ ਅਗਲਾ ਮੁਕਾਬਲਾ ਰੂਸ ਦੇ 11ਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨਾਲ ਹੋਵੇਗਾ, ਜਿਸ ਨੇ ਨਾਰਵੇ ਦੇ 8ਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨੂੰ 6-4, 7-5 ਨਾਲ ਹਰਾਇਆ।
ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, 11 ਸੈਂਕੜੇ ਜੜਨ ਵਾਲਾ ਖਿਡਾਰੀ ਹੋਇਆ ਬਾਹਰ
NEXT STORY