ਆਕਲੈਂਡ– ਚੋਟੀ ਦਰਜਾ ਪ੍ਰਾਪਤ ਐਲਿਨਾ ਸਵਿਤੋਲਿਨਾ ਨੇ ਸ਼ੁੱਕਰਵਾਰ ਨੂੰ ਸੋਨੇ ਕਾਰਟਲ ਨੂੰ ਤਿੰਨ ਸੈੱਟਾਂ ਵਿਚ ਹਰਾ ਕੇ ਆਕਲੈਂਡ ਵਿਚ ਚੱਲ ਰਹੇ ਡਬਲਯੂ. ਟੀ. ਏ. ਟੂਰ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਮੈਲਬੋਰਨ ਵਿਚ 18 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਦੀਆਂ ਤਿਆਰੀਆਂ ਲਈ ਆਯੋਜਿਤ ਇਸ ਟੂਰਨਾਮੈਂਟ ਦੇ ਆਖਰੀ 4 ਵਿਚ ਹੁਣ ਸਵਿਤੋਲਿਨਾ ਦੀ ਟੱਕਰ ਸ਼ਨੀਵਾਰ ਨੂੰ ਅਮਰੀਕਾ ਦੀ ਇਵਾ ਜੋਵਿਚ ਨਾਲ ਹੋਵੇਗੀ।
ਵਿਸ਼ਵ ਰੈਂਕਿੰਗ ਵਿਚ 13ਵੇਂ ਸਥਾਨ ’ਤੇ ਕਾਬਜ਼ ਸਵਿਤੋਲਿਨਾ ਤੀਜੇ ਸੈੱਟ ਵਿਚ 5-3 ਨਾਲ ਪਿਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 6-4, 6-7 (2), 7-6 (5) ਨਾਲ ਜਿੱਤ ਦਰਜ ਕੀਤੀ।
ਵਿਸ਼ਵ ਕੱਪ ਦੀ ਤਿਆਰੀ ਲਈ ਅਮਰੀਕਾ ’ਚ ਫਰਾਂਸ ਤੇ ਕ੍ਰੋਏਸ਼ੀਆ ਨਾਲ ਦੋਸਤਾਨਾ ਮੈਚ ਖੇਡੇਗਾ ਬ੍ਰਾਜ਼ੀਲ
NEXT STORY