ਬੇਂਗਲੁਰੂ - ਭਾਰਤ ਅਤੇ ਆਸਟਰੇਲੀਆ ’ਚ ਸਿਡਨੀ ’ਚ ਡਰਾਅ ਖਤਮ ਹੋਏ ਤੀਜੇ ਕ੍ਰਿਕਟ ਟੈਸਟ ਮੈਚ ’ਚ 1 ਅੰਕ ਦਾ ਕਾਫੀ ਦਿਲਚਸਪ ਸੰਜੋਗ ਰਿਹਾ ਸੀ। ਬੇਂਗਲੁਰੂ ਦੇ ਸਟੈਟਸਟਿਕਸ ਸ਼੍ਰੀਕਾਂਤ ਪੋਦਾਰ ਨੇ 1 ਅੰਕ ਦੇ ਇਸ ਦਿਲਚਸਪ ਸੰਜੋਗ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21ਵੀਂ ਸਦੀ ਦੇ 21ਵੇਂ ਸਾਲ ’ਚ ਭਾਰਤ ਅਤੇ ਆਸਟਰੇਲੀਆ ’ਚ ਇਹ ਪਹਿਲਾ ਮੈਚ ਸੀ ਅਤੇ ਦੋਵੇਂ ਟੀਮਾਂ ਸੀਰੀਜ਼ ’ਚ 1-1 ਦੇ ਮੁਕਾਬਲੇ ਤੋਂ ਬਾਅਦ ਇਸ ਮੈਚ ’ਚ ਉਤਰੀਆਂ ਸਨ। ਦੋਵੇਂ ਟੀਮਾਂ ’ਚ ਇਹ 101ਵਾਂ ਟੈਸਟ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੀ ਖੇਡ ’ਚ ਮੀਂਹ ਦੀ ਰੁਕਾਵਟ ਕਾਰਣ 3 ਵਾਰ ਖੇਡ ਰੁਕੀ ਅਤੇ ਆਸਟਰੇਲੀਆ ਦਾ ਸਕੋਰ 21, 91 ਅਤੇ 166 ਸੀ ਯਾਨੀ ਤਿੰਨਾਂ ਗਿਣਤੀਆਂ ’ਚ 1 ਅੰਕ ਸ਼ਾਮਲ ਸੀ।
ਇਹ ਵੀ ਪੜ੍ਹੋ: ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ
ਸ਼੍ਰੀਕਾਂਤ ਨੇ ਦੱਸਿਆ ਕਿ ਦੂਜੇ ਦਿਨ ਆਸਟਰੇਲੀਆ ਦੀ ਟੀਮ ਜਦੋਂ ਆਊਟ ਹੋਈ ਤਾਂ ਉਸ ਦੀ ਪਾਰੀ ’ਚ 2 ਵੱਡੀਆਂ ਸਾਝੇਦਾਰੀਆਂ 100 ਅਤੇ 100 ਦੌੜਾਂ ਦੀਆਂ ਸਨ। ਆਸਟਰੇਲੀਆ ਦੀ ਪਾਰੀ ’ਚ ਸਟੀਵਨ ਸਮਿਥ ਨੇ 131 ਅਤੇ ਮਾਰਨਸ ਲਾਬੁਸ਼ੇਨ ਨੇ 91 ਦੌੜਾਂ ਬਣਾਈਆਂ ਯਾਨੀ ਇਨ੍ਹਾਂ ਸਾਰਿਆਂ ’ਚ 1 ਅੰਕ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਭਾਰਤ ਆਪਣੀ ਪਹਿਲੀ ਪਾਰੀ ’ਚ 100.4 ਓਵਰ ’ਚ ਆਊਟ ਹੋਇਆ। ਆਸਟਰੇਲੀਆ ਦੀ ਦੂਜੀ ਪਾਰੀ ’ਚ 103 ਅਤੇ 104 ਦੌੜਾਂ ਦੀਆਂ ਸਾਂਝੇਦਾਰੀਆਂ ਹੋਈਆਂ ਅਤੇ ਉਸ ਨੇ ਆਪਣੀ ਦੂਜੀ ਪਾਰੀ 312 ਦੌੜਾਂ ’ਤੇ ਐਲਾਨ ਕੀਤਾ। ਭਾਰਤ ਦੀ ਦੂਜੀ ਪਾਰੀ ’ਚ 148 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ ਅਤੇ ਮੈਚ ਡਰਾਅ ਖਤਮ ਹੋਣ ਤੱਕ ਭਾਰਤ ਦੀ ਪਾਰੀ ’ਚ 131 ਓਵਰ ਹੋਏ। ਇਸ ਮੈਚ ’ਚ ਕੁਲ 1228 ਦੌੜਾਂ ਬਣੀਆਂ। ਯਾਨੀ ਇਨ੍ਹਾਂ ਸਾਰੇ ਅੰਕੜਿਆਂ ’ਚ 1 ਅੰਕ ਦਾ ਕਿਤੇ ਨਾ ਕਿਤੇ ਦਿਲਚਸਪ ਅੰਕੜਾ ਰਿਹਾ।
ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੱਟਾਂ ਦੀਆਂ ਸਮੱਸਿਆਵਾਂ ਨਾਲ ਘਿਰੀ ਭਾਰਤੀ ਟੀਮ ਨੇ ਬ੍ਰਿਸਬੇਨ ’ਚ ਕੀਤਾ ਅਭਿਆਸ
NEXT STORY