ਇੰਦੌਰ — ਸਲਾਮੀ ਬੱਲੇਬਾਜ਼ ਆਨੰਦ ਸਿੰਘ (45) ਤੇ ਈਸ਼ਾਨ ਕਿਸ਼ਨ (39) ਦੀ ਸ਼ਾਨਦਾਰ ਬੱਲੇਬਾਜੀ ਤੋਂ ਬਾਅਦ ਗੇਂਦਬਾਜਾਂ ਦੇ ਮਿਸ਼ਰਤ ਪ੍ਰਦਰਸ਼ਨ ਨਾਲ ਝਾਰਖੰਡ ਨੇ ਸ਼ੁੱਕਰਵਾਰ ਨੂੰ ਇੱਥੇ ਸੈਯਦ ਮੁਸ਼ਤਾਕ ਅਲੀ ਟੀ20 ਟਰਾਫੀ ਦੇ ਸੁਪਰ ਲੀਗ ਗਰੁਪ ਏ ਦੇ ਰੋਮਾਂਚਕ ਮੈਚ 'ਚ ਗੁਜਰਾਤ ਨੂੰ ਇਕ ਦੌੜ ਨਾਲ ਹਰਾ ਦਿੱਤਾ। ਆਨੰਦ ਨੇ ਆਪਣੀ ਪਾਰੀ 'ਚ 36 ਗੇਂਦ 'ਚ ਛੇ ਚੌਕੇ ਤੇ ਇਕ ਛੱਕਾ ਲਗਾਇਆ। ਉਨ੍ਹਾਂ ਨੇ ਗੇਂਦ ਨਾਲ ਵੀ ਕਮਾਲ ਕਰਦੇ ਹੋਏ ਦੋ ਓਵਰਾਂ 'ਚ 26 ਦੌੜਾ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਝਾਰਖੰਡ ਨੇ 18 ਓਵਰ ਦੇ ਇਸ ਮੈਚ 'ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਸੱਤ ਵਿਕਟਾਂ 'ਤੇ 148 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਗੁਜਰਾਤ ਦੀ ਟੀਮ ਅੱਠ ਵਿਕਟਾਂ 'ਤੇ 147 ਦੌੜਾ ਹੀ ਬਣਾ ਸਕੀ।
ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ ਪਰ ਝਾਰਖੰਡ ਨੂੰ ਆਨੰਦ ਤੇ ਕਪਤਾਨ ਈਸ਼ਾਨ ਨੇ ਸ਼ਾਨਦਾਰ ਸ਼ੁਰੂਆਤ ਦਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 7.2 ਓਵਰ 'ਚ 82 ਦੌੜਾ ਜੋੜੇ। ਅਕਸ਼ਰ ਪਟੇਲ (22 ਦੌੜਾਂ 'ਤੇ ਇਕ ਵਿਕਟ) ਨੇ ਈਸ਼ਾਨ ਨੂੰ ਆਊਟ ਕਰ ਕੇ ਇਹ ਸਾਂਝੇਦਾਰੀ ਤੋੜੀ। ਇਸ਼ਾਨ ਨੇ 19 ਗੇਂਦ ਦੀ ਪਾਰੀ 'ਚ ਪੰਜ ਚੌਕੇ ਤੇ ਦੋ ਛੱਕੇ ਲਗਾਏ। ਸੌਰਵ ਤੀਵਾਰੀ ਨੇ 13 ਤੇ ਕੁਮਾਰ ਭੀਸ਼ਮ ਪਿਤਾਮਾ ਨੇ ਨਾਬਾਦ 22 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੇ ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੇ ਤੀਸਰੇ ਓਵਰ 'ਚ ਨੌਂ ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ।
ਟੀਮ ਲਈ ਕਰਨ ਮੁੱਖੀਆ (35), ਅਕਸ਼ਰ ਪਟੇਲ (28), ਪੀਊਸ਼ ਚਾਵਲਾ (20), ਚਿਰਾਗ ਗਾਂਧੀ (23) ਨੇ ਬੱਲੇ ਨਾਲ ਚੰਗਾ ਯੋਗਦਾਨ ਦਿੱਤਾ ਪਰ ਕੋਈ ਵੀ ਵੱਡੀ ਸਾਂਝੇਦਾਰੀ ਕਰਨ 'ਚ ਨਾਕਾਮ ਰਿਹਾ। ਝਾਰਖੰਡ ਲਈ ਆਨੰਦ ਤੋਂ ਇਲਾਵਾ ਉਤਕਰਸ਼ ਸਿੰਘ, ਵਿਕਾਸ ਸਿੰਘ, ਅਨੁਕੂਲ ਰਾਏ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਜਿੱਤ ਨਾਲ ਝਾਰਖੰਡ ਨੂੰ ਚਾਰ ਅੰਕ ਮਿਲੇ।
8 ਮਹੀਨਿਆਂ ਬਾਅਦ ਆਰੋਨ ਫਿੰਚ ਦੇ ਬੱਲੇ ਚੋਂ ਨਿਕਲੀ ਧਮਾਕੇਦਾਰ ਪਾਰੀ
NEXT STORY