ਨਵੀਂ ਦਿੱਲੀ— ਟੀ-20 ਲੀਗ 'ਚ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਇਕ ਵਾਰ ਫਿਰ ਤੋਂ ਆਪਣਾ ਜਲਵਾ ਦਿਖਾਉਣ 'ਚ ਅਸਫਲ ਰਹੇ। ਮਰਾਠਾ ਅਰੇਬੀਅਨ ਵਲੋਂ ਖੇਡ ਰਹੇ ਯੁਵਰਾਜ ਦਾ ਨਾਰਦਰਸ ਵਾਰੀਅਸ ਵਿਰੁੱਧ ਪਹਿਲਾ ਮੈਚ ਸੀ। ਯੁਵਰਾਜ ਦੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਸੀ। ਪਹਿਲੀ ਹੀ ਗੇਂਦ 'ਤੇ ਐਡਮ ਲੀਥ ਕ੍ਰਿਸ ਵੁਡ ਦੀ ਗੇਂਦ 'ਤੇ ਕ੍ਰਿਸ ਗ੍ਰੀਨ ਨੂੰ ਕੈਚ ਕਰਵਾ ਦਿੱਤਾ। ਇਸ ਤੋਂ ਬਾਅਦ ਕ੍ਰਿਸ ਲਿਨ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਕ੍ਰੀਜ਼ 'ਤੇ ਆਏ ਯੁਵਰਾਜ। ਯੁਵਰਾਜ 6 ਗੇਂਦਾਂ 'ਤੇ ਸਿਰਫ 6 ਦੌੜਾਂ ਬਣਾ ਕੇ ਇਮਰਿਤ ਦੀ ਗੇਂਦ 'ਤੇ ਕ੍ਰਿਸ ਗ੍ਰੀਨ ਦੇ ਹੱਥੋਂ ਕੈਚ ਕਰਵਾ ਦਿੱਤਾ।
ਯੁਵਰਾਜ ਦੇ ਜਲਦ ਆਊਟ ਹੋਣ ਤੋਂ ਬਾਅਦ ਸ਼ਕਾਨਾ ਤੇ ਜੇਮਸ ਫੁੱਲਰ ਨੇ ਟੀਮ ਨੂੰ ਸਮਾਨਜਨਕ ਸਕੋਰ ਤਕ ਪਹੁੰਚਾਇਆ। ਮਰਾਠਾ ਨੇ 10 ਓਵਰਾਂ 'ਚ 88 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਨਾਰਦਰਸ ਦੀ ਟੀਮ ਨੇ ਸਿਰਫ 7 ਓਵਰਾਂ 'ਚ ਹੀ ਜਿੱਤ ਹਾਸਲ ਕਰ ਲਈ। ਨਾਰਦਰਸ ਵਲੋਂ ਆਂਦਰੇ ਰਸੇਲ ਨੇ 24 ਗੇਂਦਾਂ 'ਚ 4 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ ਸੀ।
ਰਾਮਕੁਮਾਰ ਨੇ ਨਾਗਲ ਨੂੰ ਹਰਾ ਕੇ ਕੀਤਾ ਉਲਟਫੇਰ
NEXT STORY