ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਚੌਥੇ ਮੁਕਾਬਲੇ ਵਿਚ ਸੋਮਵਾਰ ਨੂੰ ਐਨਰਿਕ ਨੋਰਤਜੇ (7 ਦੌੜਾਂ ’ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੇ ਉਸ ਤੋਂ ਬਾਅਦ ਹੈਨਰਿਕ ਕਲਾਸੇਨ ਦੀਆਂ ਅਜੇਤੂ 19 ਤੇ ਕਵਿੰਟਨ ਡੀ ਕੌਕ ਦੀਆਂ 20 ਦੌੜਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਇਕਤਰਫ਼ਾ ਅੰਦਾਜ਼ 'ਚ 6 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ।
ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ 77 ਦੌੜਾਂ ਦੇ ਛੋਟਾ ਸਕੋਰ ਹਾਸਲ ਕਰਨ ਵਿਚ ਸਬਰ ਭਰਿਆ ਪ੍ਰਦਰਸ਼ਨ ਕਰਨਾ ਪਿਆ। ਦੱਖਣੀ ਅਫਰੀਕਾ ਦੀ ਵੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਦੂਜੇ ਓਵਰ ਵਿਚ ਹੀ ਰੀਜ਼ਾ ਹੈਂਡ੍ਰਿਕਸ (4) ਦੀ ਵਿਕਟ ਗੁਆ ਦਿੱਤੀ।
ਇਸ ਤੋਂ ਬਾਅਦ 5ਵੇਂ ਓਵਰ ਵਿਚ ਕਪਤਾਨ ਐਡਨ ਮਾਰਕ੍ਰਮ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। 11ਵੇਂ ਓਵਰ ਵਿਚ ਕਵਿੰਟਨ ਡੀ ਕੌਕ (20) ਦੇ ਰੂਪ ਵਿਚ ਦੱਖਣੀ ਅਫਰੀਕਾ ਦੀ ਤੀਜੀ ਵਿਕਟ ਡਿੱਗੀ। ਉਸ ਸਮੇਂ ਦੱਖਣੀ ਅਫਰੀਕਾ ਦਾ ਸਕੋਰ 51 ਦੌੜਾਂ ਸੀ।
ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਬਿਹਤਰੀਨ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਛੋਟੇ ਸਕੋਰ ਦਾ ਪਿੱਛਾ ਕਰਨ ਲੱਗਿਆਂ ਨੂੰ ਆਸਾਨੀ ਨਾਲ ਜਿੱਤਣ ਨਹੀਂ ਦਿੱਤਾ। ਟ੍ਰਿਸਟਨ ਸਟੱਬਸ 13 ਦੌੜਾਂ ਬਣਾ ਕੇ ਆਊਟ ਹੋਣ ਵਾਲਾ ਚੌਥਾ ਅਫਰੀਕੀ ਬੱਲੇਬਾਜ਼ ਬਣਿਆ।
ਹੈਨਰਿਕ ਕਲਾਸੇਨ 19 ਤੇ ਡੇਵਿਡ ਮਿਲਰ 6 ਦੌੜਾਂ ਬਣਾ ਕੇ ਅਜੇਤੂ ਰਹੇ। ਡੇਵਿਡ ਮਿਲਰ ਨੇ 16ਵੇਂ ਓਵਰ ਦੀ ਦੂਜੀ ਗੇਂਦ ’ਤੇ ਚੌਕਾ ਲਾ ਕੇ ਦੱਖਣੀ ਅਫਰੀਕਾ ਨੂੰ ਜਿੱਤ ਦਿਵਾਈ। ਸ਼੍ਰੀਲੰਕਾ ਵੱਲੋਂ ਵਾਨਿੰਦੂ ਹਸਰੰਗਾ ਨੇ ਦੋ ਵਿਕਟਾਂ ਲਈਆਂ। ਨੁਵਾਨ ਤੁਸ਼ਾਰਾ ਤੇ ਦਾਸੁਨ ਸ਼ਨਾਕਾ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆਈ ਖਿਡਾਰੀਆਂ ਨੇ ਲਿਆ ਕਰੂਜ਼ ਦਾ ਮਜ਼ਾ, ਉਡਾਣ 'ਚ ਦੇਰੀ ਤੋਂ ਪਰੇਸ਼ਾਨ ਸਨ ਸਟਾਰ ਪਲੇਅਰ
NEXT STORY