ਪਾਲੇਕਲ— ਰੋਸ ਟੇਲਰ ਤੇ ਕੇਲਿਨ ਡਿ ਗ੍ਰੈਂਡਹੋਮ ਦੀਆਂ ਸ਼ਾਨਦਾਰ ਪਾਰੀਆਂ ਨਾਲ ਨਿਊਜ਼ੀਲੈਂਡ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਸ਼੍ਰੀਲੰਕਾ ਨੂੰ ਐਤਵਾਰ ਇੱਥੇ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾ ਲਈ ਹੈ। ਮਲਿੰਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀਲੰਕਾ ਦੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੇ ਟੇਲਰ (48) ਤੇ ਗ੍ਰੈਂਡਹੋਮ (44) ਦੇ ਵਿਚ ਚੌਥੇ ਵਿਕਟ ਦੀ 79 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 19.3 ਓਵਰ ’ਚ 5 ਵਿਕਟਾਂ ’ਤੇ 175 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਸ਼੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ ਨੇ (23 ਦੌੜਾਂ ’ਤੇ 2 ਵਿਕਟਾਂ) ਇਸ ਮੈਚ ਦੇ ਦੌਰਾਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ 99ਵੇਂ ਵਿਕਟਾਂ ਦੇ ਨਾਲ ਸਭ ਤੋਂ ਸਫਲ ਗੇਂਦਬਾਜ਼ ਬਣੇ। ਮਲਿੰਗਾ ਨੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ ਪਿੱਛੇ ਛੱਡ ਦਿੱਤਾ। ਟੈਸਟ ਕ੍ਰਿਕਟ ਤੋਂ 2011 ’ਚ ਸੰਨਿਆਸ ਲੈਣ ਵਾਲੇ ਮਿਲੰਗਾ ਨੇ ਨਿਊਜ਼ੀਲੈਂਡ ਦੀ ਪਾਰੀ ਦੇ ਪਹਿਲੇ ਓਵਰ ’ਚ ਕੋਲਿਨ ਮੁਨਰੋ (00) ਨੂੰ ਬੋਲਡ ਕਰਕੇ ਅਫਰੀਦੀ ਦੇ 98 ਵਿਕਟਾਂ ਦੀ ਬਰਾਬਰੀ ਕੀਤੀ। 36 ਸਾਲਾ ਮਲਿੰਗਾ ਨੇ ਇਸ ਤੋਂ ਬਾਅਦ ਗ੍ਰੈਂਡਹੋਮ ਨੂੰ ਬੋਲਡ ਕਰਕੇ ਆਪਣੇ 74ਵੇਂ ਟੀ-20 ਅੰਤਰਰਾਸ਼ਟਰੀ ਮੈਚ ’ਚ ਨਵਾਂ ਰਿਕਾਰਡ ਬਣਾਇਆ।
ਪ੍ਰੋ ਕਬੱਡੀ ਲੀਗ : ਬੈਂਗਲੁਰੂ ਬੁਲਸ ਤੇ ਯੂ.ਪੀ. ਯੋਧਾ ਜਿੱਤੇ
NEXT STORY