ਨਵੀਂ ਦਿੱਲੀ— ਇੰਗਲੈਂਡ ਦੇ ਕਪਤਾਨ ਈਯੋਨ ਮਾਰਗਨ ਨੇ ਮੈਚ ਤੋਂ ਪਹਿਲਾਂ ਇਹ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਟੀਮ ਹਾਲ ਹੀ 'ਚ ਆਸਟ੍ਰੇਲੀਆ 'ਤੇ ਮਿਲੀ ਸ਼ਾਨਦਾਰ ਜਿੱਤ ਨਾਲ ਵੱਧੇ ਆਤਮਵਿਸ਼ਵਾਸ ਦੀ ਵਰਤੋਂ ਭਾਰਤ ਦੇ ਖਿਲਾਫ 3 ਜੁਲਾਈ (ਯਾਨੀ ਅੱਜ) ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਕਰੇਗੀ। ਜਿਸ 'ਚ ਉਨ੍ਹਾਂ ਨੂੰ ਸਖਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ, ਇੰਗਲੈਂਡ ਨੇ ਆਸਟ੍ਰੇਲੀਆ ਨੂੰ ਵਨਡੇ ਸੀਰੀਜ਼ 'ਚ 5-0 ਅਤੇ ਇਕਮਾਤਰ ਟੀ-20 ਮੈਚ 'ਚ ਸ਼ਿਖਲਾਈ ਦਿੱਤੀ ਸੀ। ਮਾਰਗਨ ਨੇ ਕਿਹਾ, ' ਜਦੋਂ ਤੁਸੀਂ ਉਪਮਹਾਦੀਪ ਦੀ ਟੀਮ ਦੇ ਖਿਲਾਫ ਖੇਡਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਨਾ ਹੁੰਦਾ ਹੈ. ਉਹ ਸਾਨੂੰ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੂੰ ਸਪਿਨ, ਰਿਵਰਸ ਸਵਿੰਗ ਅਤੇ ਦੂਜੀਆਂ ਕਈ ਚੁਣੌਤੀਆਂ ਪੇਸ਼ ਕਰਦੇ ਹਨ। ਅਸੀਂ ਆਪਣੇ ਸੈਸ਼ਨ ਦੇ ਮੱਧ 'ਚ ਹਾਂ ਅਤੇ ਅਸੀਂ ਬਹੁਤ ਕ੍ਰਿਕਟ ਖੇਡੀ ਹੈ, ਉਮੀਦ ਹੈ ਕਿ ਅਸੀਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਸਮਰੱਥ ਹੋਵਾਂਗੇ।'
ਉਨ੍ਹਾਂ ਕਿਹਾ, ' ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ 'ਚ ਮਿਲੀਆਂ ਸਕਾਰਾਤਮਕ ਚੀਜ਼ਾਂ ਨੂੰ ਅਸੀਂ ਵੱਖ ਕਰ ਰਹੇ ਹਾਂ, ਉਸ ਸੀਰੀਜ਼ ਨਾਲ ਸਾਨੂੰ ਕਈ ਸਕਾਰਾਤਮਕ ਚੀਜ਼ਾਂ ਮਿਲਿਆ, ਤੁਸੀਂ ਉਸ ਆਤਮਵਿਸ਼ਵਾਸ ਅਤੇ ਅਨੁਭਵ ਦਾ ਚਲਾਈ ਨਾਲ ਇਸਤੇਮਾਲ ਕਰ ਸਕਦੇ ਹੋ। ਸਾਨੂੰ ਕੁਝ ਦਿਨ੍ਹਾਂ ਦਾ ਆਰਾਮ ਮਿਲਿਆ ਹੈ। ਮਾਰਗਨ ਨੇ ਕਿਹਾ,' ਭਾਰਤ ਇਕ ਮਜ਼ਬੂਤ ਟੀਮ ਹੈ ਅਤੇ ਉਨ੍ਹਾਂ ਨੂੰ ਹਰਾਉਣ ਦੇ ਲਈ ਸਾਨੂੰ ਆਪਣਾ ਸਭ ਤੋਂ ਵਧੀਆਂ ਖੇਡ ਖੇਡਣਾ ਹੋਵਗਾ।'
ਫਿੰਚ ਨੇ ਖੇਡੀ ਟੀ-20 ਦੀ ਸਭ ਤੋਂ ਵੱਡੀ ਪਾਰੀ, ਕੀਤੀ ਚੌਕੇ-ਛੱਕਿਆਂ ਦੀ ਬਰਸਾਤ
NEXT STORY