ਪੱਲੇਕੇਲੇ– ਕੁਸ਼ਲ ਮੈਂਡਿਸ (124), ਕਪਤਾਨ ਚਰਿਥ ਅਸਾਲੰਕਾ (58) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਅਸਿਥਾ ਫਰਨਾਂਡੋ ਤੇ ਦੁਸ਼ਮੰਤ ਚਮੀਰਾ ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ’ਤੇ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਤੀਜੇ ਵਨ ਡੇ ਮੁਕਾਬਲੇ ਵਿਚ 99 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।
ਸ਼੍ਰੀਲੰਕਾ ਨੇ ਦੇਰ ਰਾਤ ਖੇਡੇ ਗਏ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ ਕੁਸ਼ਲ ਮੈਂਡਿਸ 114 ਗੇਂਦਾਂ ਵਿਚ 124 ਦੌੜਾਂ, ਕਪਤਾਨ ਚਰਿਥ ਅਸਾਲੰਕਾ ਨੇ 58 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ, ਜਿਸ ਤੋਂ ਬਾਅਦ 50 ਓਵਰਾਂ ਵਿਚ 7 ਵਿਕਟਾਂ ’ਤੇ 285 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ 20 ਦੌੜਾਂ ਦੇ ਸਕੋਰ ’ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਸਨ ਫਿਰ ਪੂਰੀ ਟੀਮ 39.4 ਓਵਰਾਂ ਵਿਚ 186 ਦੌੜਾਂ ’ਤੇ ਸਿਮਟ ਗਈ।
ਮੂਲਡਰ ਨੇ 400 ਦੌੜਾਂ ਬਣਾਉਣ ਦਾ ਮੌਕਾ ਗਵਾ ਦਿੱਤਾ, ਦਬਾਅ ਵਿਚ ਘਬਰਾ ਗਿਆ : ਗੇਲ
NEXT STORY