ਪਾਲੇਕਲ— ਕਪਤਾਨ ਲਸਿਥ ਮਲਿੰਗਾ ਦੀ ਹੈਟ੍ਰਿਕ ਸਮੇਤ 5 ਵਿਕਟਾਂ ਦੇ ਦਮ 'ਤੇ ਸ਼੍ਰੀਲੰਕਾ ਨੇ ਸ਼ੁੱਕਰਵਾਰ ਨੂੰ ਇੱਥੇ ਲੜੀ ਦੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਮਲਿੰਗਾ ਨੇ 4 ਓਵਰਾਂ ਵਿਚ 6 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਜਿੱਤ ਲਈ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਪੂਰੀ ਟੀਮ 16 ਓਵਰਾਂ ਵਿਚ 88 ਦੌੜਾਂ 'ਤੇ ਪੈਵੇਲੀਅਨ ਪਰਤ ਗਈ। ਨਿਊਜ਼ੀਲੈਂਡ ਨੇ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ ਸੀ, ਅਜਿਹੇ ਵਿਚ ਸ਼੍ਰੀਲੰਕਾ ਲਈ ਇਹ ਸਨਮਾਨ ਵਾਲੀ ਜਿੱਤ ਰਹੀ।
ਮਲਿੰਗਾ ਇਸ ਦੌਰਾਨ ਖੇਡ ਦੇ ਇਸ ਸਵਰੂਪ ਵਿਚ 100 ਵਿਕਟਾਂ ਪੂਰੀਆਂ ਕਰਨ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਉਸ ਨੇ ਆਪਣੇ 76ਵੇਂ ਮੈਚ ਵਿਚ ਕੌਲਿਨ ਮੁਨਰੋ ਦੀ ਵਿਕਟ ਦੇ ਨਾਲ ਇਹ ਉਪਲੱਬਧੀ ਹਾਸਲ ਕੀਤੀ। ਮਲਿੰਗਾ ਨੇ ਇਸ ਮੈਚ ਵਿਚ 4 ਗੇਂਦਾਂ ਵਿਚ 4 ਵਿਕਟਾਂ ਲੈਣ ਦਾ ਅਨੋਖਾ ਰਿਕਾਰਡ ਵੀ ਬਣਾਇਆ। ਉਸ ਨੇ ਮੁਨਰੋ ਤੋਂ ਬਾਅਦ ਹਾਸ਼ਿਮ ਰਦਰਫੋਰਡ, ਕੌਲਿਨ ਡੀ ਗ੍ਰੈਂਡਹੋਮ ਤੇ ਰੋਸ ਟੇਲਰ ਨੂੰ ਪੈਵੇਲੀਅਨ ਭੇਜਿਆ। ਉਹ ਟੀ-20 ਕੌਮਾਂਤਰੀ ਵਿਚ ਦੋ ਵਾਰ ਹੈਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਟਿਮ ਸ਼ੇਫਰਟ ਦੇ ਰੂਪ ਵਿਚ ਪੰਜਵੀਂ ਵਿਕਟ ਲਈ।
COA ਨੇ ਰਾਜ ਸੰਘਾਂ ਦੀਆਂ ਚੋਣਾਂ ਦੀ ਸਮਾਂ-ਹੱਦ 28 ਸਤੰਬਰ ਤਕ ਵਧਾਈ
NEXT STORY