ਸਪੋਰਟਸ ਡੈਸਕ- ਟੀ20 ਵਰਲਡ ਕੱਪ 2022 'ਚ ਭਾਰਤ-ਨੀਦਰਲੈਂਡ ਦਾ ਮੈਚ ਅੱਜ ਵੀਰਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 56 ਦੌੜਾਂ ਨਾਲ ਜਿੱਤ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ ਦੀਆਂ 62 ਦੌੜਾਂ, ਰੋਹਿਤ ਸ਼ਰਮਾ ਦੀਆਂ 53 ਦੌੜਾਂ ਤੇ ਸੂਰਯਕੁਮਾਰ ਯਾਦਵ ਦੀਆਂ 51 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ ਤੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨੀਦਰਲੈਂਡ ਦਾ ਕੋਈ ਵੀ ਖਿਡਾਰੀ ਟਿੱਕ ਕੇ ਨਹੀਂ ਖੇਡ ਸਕਿਆ ਤੇ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 123 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 56 ਦੌੜਾਂ ਨਾਲ ਜਿੱਤ ਲਿਆ। ਨੀਦਰਲੈਂਡ ਵਲੋਂ ਵਿਕਰਮਜੀਤ ਸਿੰਘ 1 ਦੌੜ, ਮੈਕਸ 15 ਦੌੜਾਂ, ਲੀਡੇ 16 ਦੌੜਾਂ ਤੇ ਐਕਰਮੈਨ 17 ਦੌੜਾਂ, ਕੂਪਰ ਦੌੜਾਂ, ਪ੍ਰਿੰਗਲੇ 20 ਦੌੜਾਂ ਤੇ ਐਡਵਰਡਸ 5 ਦੌੜਾਂ, ਬੀਕ 3 ਤੇ ਫ੍ਰੇਡ ਕਲਾਸੇਨ 0 ਦੌੜਾਂ ਬਣਾ ਆਊਟ ਹੋਏ। ਭਾਰਤ ਵਲੋਂ ਭੁਵੇਸ਼ਵਰ ਕੁਮਾਰ ਨੇ 2, ਅਰਸ਼ਦੀਪ ਸਿੰਘ 2, ਮੁਹੰਮਦ ਸ਼ੰਮੀ ਨੇ 1, ਅਕਸ਼ਰ ਪਟੇਲ ਨੇ 2, ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 9 ਦੌੜਾਂ ਦੇ ਸਕੋਰ 'ਤੇ ਮੀਕੇਰਨ ਵਲੋਂ ਐਲ. ਬੀ. ਡਬਲਯੂ. ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਰੋਹਿਤ ਸ਼ਰਮਾ 53 ਦੌੜਾਂ ਦੇ ਨਿੱਜੀ ਸਕੋਰ 'ਤੇ ਕਲਾਸੇਨ ਦਾ ਸ਼ਿਕਾਰ ਬਣੇ। ਵਿਰਾਟ ਕੋਹਲੀ ਤੇ ਸੂਰਯਕੁਮਾਰ ਯਾਦਵ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 62 ਤੇ 51 ਦੌੜਾਂ ਬਣਾਈਆਂ। ਨੀਦਰਲੈਂਡ ਵਲੋਂ ਫਰੇਡ ਕਲਾਸੇਨ ਨੇ 1 ਤੇ ਮੀਕੇਰੇਨ ਨੇ 1 ਵਿਕਟ ਲਈ। ਪਹਿਲਾਂ ਮੀਂਹ ਦੀ ਵਜ੍ਹਾ ਨਾਲ ਮੈਚ ਨਾ ਹੋਣ ਦੀ ਸੰਭਾਵਨਾ ਸੀ, ਪਰ ਹੁਣ ਮੌਸਮ ਸਾਫ ਹੋ ਗਿਆ ਹੈ। ਸੈਮੀਫਾਈਨਲ ਦੀ ਰਾਹ ਆਸਾਨ ਕਰਨ ਲਈ ਟੀਮ ਇੰਡੀਆ ਇੱਥੇ ਵੱਡੇ ਫਰਕ ਨਾਲ ਜਿੱਤ ਦਰਜ ਕਰਨਾ ਚਾਹੇਗੀ।
ਪਲੇਇੰਗ ਇਲੈਵਨ
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
ਨੀਦਰਲੈਂਡ : ਵਿਕਰਮਜੀਤ ਸਿੰਘ, ਮੈਕਸ ਓਡੌਡ, ਬਾਸ ਡੀ ਲੀਡੇ, ਕੋਲਿਨ ਐਕਰਮੈਨ, ਟੌਮ ਕੂਪਰ, ਸਕਾਟ ਐਡਵਰਡਸ (ਵਿਕਟਕੀਪਰ ਤੇ ਕਪਤਾਨ), ਟਿਮ ਪ੍ਰਿੰਗਲ, ਲੋਗਨ ਵੈਨ ਬੀਕ, ਸ਼ਰੀਜ਼ ਅਹਿਮਦ, ਫਰੇਡ ਕਲਾਸੇਨ, ਪਾਲ ਵੈਨ ਮੀਕਰੇਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 104 ਦੌੜਾਂ ਨਾਲ ਹਰਾਇਆ
NEXT STORY