ਕਿੰਗਸਟਾਊਨ (ਸੇਂਟ ਵਿਨਸੈਂਟ) : ਨੌਜਵਾਨ ਤੇਜ਼ ਗੇਂਦਬਾਜ਼ ਤਨਜ਼ੀਮ ਹਸਨ ਸਾਕਿਬ ਨੇ 7 ਦੌੜਾਂ 'ਤੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ਨਾਲ ਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ 8 'ਚ ਜਗ੍ਹਾ ਪੱਕੀ ਕਰ ਲਈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 19.3 ਓਵਰਾਂ 'ਚ 106 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ 'ਚ ਨੇਪਾਲ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 78 ਦੌੜਾਂ ਸੀ ਪਰ ਉਸ ਨੇ ਆਪਣੀਆਂ ਬਾਕੀ ਦੀਆਂ 5 ਵਿਕਟਾਂ 7 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ ਅਤੇ ਉਸ ਦੀ ਪੂਰੀ ਟੀਮ 19.2 ਓਵਰਾਂ 'ਚ 85 ਦੌੜਾਂ 'ਤੇ ਆਊਟ ਹੋ ਗਈ।
ਬੰਗਲਾਦੇਸ਼ ਵੱਲੋਂ ਤਨਜ਼ੀਮ ਤੋਂ ਇਲਾਵਾ ਮੁਸਤਫਿਜ਼ੁਰ ਰਹਿਮਾਨ ਨੇ ਤਿੰਨ ਅਤੇ ਸ਼ਾਕਿਬ ਅਲ ਹਸਨ ਨੇ ਦੋ ਵਿਕਟਾਂ ਲਈਆਂ। ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਨੇ ਟੀ-20 ਵਿਸ਼ਵ ਕੱਪ ਵਿੱਚ ਤਿੰਨ ਮੈਚ ਜਿੱਤੇ ਹਨ।
ਯੂਰਪੀਅਨ ਚੈਂਪੀਅਨਸ਼ਿਪ : ਨੀਦਰਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
NEXT STORY