ਐਡੀਲੇਡ- ਆਸਟ੍ਰੇਲੀਆ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ’ਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਐਡੀਲੇਡ ’ਚ ਖੇਡੇ ਗਏ ਦਿਲਚਸਪ ਮੁਕਾਬਲੇ ’ਚ ਨੀਦਰਲੈਂਡ ਟੀਮ ਨੇ ਦੱਖਣੀ ਅਫ਼ਰੀਕਾ ਨੂੰ 13 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਦੇ ਨਤੀਜੇ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ, ਜਦਕਿ ਅਫ਼ਰੀਕੀ ਟੀਮ ਬਾਹਰ ਹੋ ਗਈ ਹੈ।
ਦੱਸਣਯੋਗ ਹੈ ਕਿ ਭਾਰਤੀ ਟੀਮ ਦਾ ਅੱਜ ਜ਼ਿੰਬਾਬਵੇ ਖਿਲਾਫ਼ ਆਖ਼ਰੀ ਗਰੁੱਪ ਮੁਕਾਬਲਾ ਹੋਣਾ ਹੈ। ਜੇਕਰ ਭਾਰਤੀ ਟੀਮ ਇਹ ਮੈਚ ਹਾਰਦੀ ਵੀ ਹੈ ਤਾਂ ਵੀ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ ਕਿਉਂਕਿ ਟੀਮ 6 ਪੁਆਇੰਟ ਨਾਲ ਆਪਣੇ ਗਰੁੱਪ-2 ’ਚ ਟਾਪ ’ਤੇ ਹੈ। ਜਦਕਿ ਅਫ਼ਰੀਕਾ ਟੀਮ 5 ਅੰਕਾਂ ਨਾਲ ਬਾਹਰ ਹੋ ਗਈ ਹੈ। ਕੁਝ ਹੀ ਦੇਰ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ।
ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 158 ਦੌੜਾਂ ਦਾ ਸਕੋਰ ਬਣਾਇਆ। 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਦਾ ਕੋਈ ਵੀ ਬੱਲੇਬਾਜ਼ 25 ਦੌੜਾਂ ਦੇ ਸਕੋਰ ਨੂੰ ਵੀ ਪਾਰ ਨਹੀਂ ਕਰ ਸਕਿਆ ਅਤੇ ਲਗਾਤਾਰ ਵਿਕਟਾਂ ਗੁਆਉਂਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ ਨੇ 20 ਓਵਰਾਂ ਵਿਚ 145 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਲਈ ਰਿਲੇ ਰੂਸੋ ਨੇ 25, ਕਪਤਾਨ ਟੇਂਬਾ ਭਾਵੁਮਾ ਨੇ 20 ਅਤੇ ਹੈਨਰਿਕ ਕਲਾਰਸਨ ਨੇ 21 ਦੌੜਾਂ ਬਣਾਈਆਂ। ਨੀਦਰਲੈਂਡ ਲਈ ਬ੍ਰੈਨਜ਼ਨ ਗਲੋਵਰ ਨੇ ਸਭ ਤੋਂ ਵਧੀਆ 3 ਵਿਕਟਾਂ ਲਈਆਂ, ਜਦੋਂ ਕਿ ਫਰਿਜ ਕਲਾਸੇਨ ਅਤੇ ਬਾਸ ਡੀ ਲੀਡੇ ਨੇ 2-2 ਵਿਕਟਾਂ ਲਈਆਂ। ਪਾਲ ਮੀਕਰੇਨ ਨੇ ਵੀ 1 ਵਿਕਟ ਲੈ ਕੇ ਟੀਮ ਦੀ ਜਿੱਤ 'ਚ ਯੋਗਦਾਨ ਪਾਇਆ।
ਨੀਤਾ ਅੰਬਾਨੀ ਨੇ ਔਰਤਾਂ ਨੂੰ ਵਧੇਰੇ ਅਧਿਕਾਰ ਦੇਣ ਵਾਲੇ IOA ਦੇ ਨਵੇਂ ਡਰਾਫਟ ਸੰਵਿਧਾਨ ਦੀ ਕੀਤੀ ਸ਼ਲਾਘਾ
NEXT STORY