ਸਪੋਰਟਸ ਡੈਸਕ- ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਹੈ ਕਿ ਟੀ-20 ਵਰਲਡ ਕੱਪ 2026 ਦਾ ਆਗਾਜ਼ 7 ਫਰਵਰੀ ਤੋਂ ਹੋਣ ਜਾ ਰਿਹਾ ਹੈ। ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦਾ ਸਭ ਤੋਂ ਚਰਚਿਤ ਅਤੇ ਹਾਈ-ਵੋਲਟੇਜ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਫਰਵਰੀ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮਹੱਤਵਪੂਰਨ ਮੈਚ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਧਿਕਾਰੀਆਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ।
ICC ਵੱਲੋਂ ਗਰੁੱਪ ਸਟੇਜ ਦੇ ਮੈਚਾਂ ਲਈ ਕੁੱਲ 24 ਆਨ-ਫੀਲਡ ਅੰਪਾਇਰਾਂ ਅਤੇ 6 ਮੈਚ ਰੈਫਰੀਆਂ ਦੀ ਚੋਣ ਕੀਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਦੇ ਰੋਮਾਂਚਕ ਮੈਚ ਵਿੱਚ ਅੰਪਾਇਰਿੰਗ ਦੀ ਜ਼ਿੰਮੇਵਾਰੀ ਸ਼੍ਰੀਲੰਕਾ ਦੇ ਕੁਮਾਰ ਧਰਮਸੇਨਾ ਅਤੇ ਇੰਗਲੈਂਡ ਦੇ ਰੀਚਰਡ ਇਲਿੰਗਵਰਥ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਕੁਮਾਰ ਧਰਮਸੇਨਾ ਪਹਿਲਾਂ ਵੀ 2016 ਅਤੇ 2022 ਦੇ ਟੀ-20 ਵਰਲਡ ਕੱਪ ਫਾਈਨਲ ਵਰਗੇ ਵੱਡੇ ਮੈਚਾਂ ਵਿੱਚ ਅੰਪਾਇਰਿੰਗ ਦਾ ਤਜ਼ਰਬਾ ਰੱਖਦੇ ਹਨ।
ਟੀਮ ਇੰਡੀਆ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਅਮਰੀਕਾ ਵਿਰੁੱਧ ਮੁੰਬਈ ਵਿੱਚ ਖੇਡੇਗੀ। ਇਸ ਮੈਚ ਲਈ ਪੌਲ ਰਾਈਫਲ ਅਤੇ ਰੌਡ ਟਕਰ ਨੂੰ ਆਨ-ਫੀਲਡ ਅੰਪਾਇਰ ਨਿਯੁਕਤ ਕੀਤਾ ਗਿਆ ਹੈ। ਇਸੇ ਦਿਨ ਕੋਲਕਾਤਾ ਵਿੱਚ ਸਕਾਟਲੈਂਡ ਅਤੇ ਵੈਸਟਇੰਡੀਜ਼ ਦੇ ਮੈਚ ਵਿੱਚ ਭਾਰਤ ਦੇ ਨਿਤਿਨ ਮੇਨਨ ਅਤੇ ਸੈਮ ਨੋਗਜਸਕੀ ਅੰਪਾਇਰਿੰਗ ਕਰਦੇ ਨਜ਼ਰ ਆਉਣਗੇ।
ਮੈਚ ਅਧਿਕਾਰੀਆਂ ਦੀ ਪੂਰੀ ਸੂਚੀ:
• ਮੈਚ ਰੈਫਰੀ: ਜਵਗਲ ਸ਼੍ਰੀਨਾਥ (ਭਾਰਤ), ਡੀਨ ਕੋਸਕਰ, ਡੇਵਿਡ ਗਿਲਬਰਟ, ਰੰਜਨ ਮਦੁਗਲੇ, ਐਂਡਰਿਊ ਪਾਈਕ੍ਰਾਫਟ ਅਤੇ ਰਿਚੀ ਰਿਚਰਡਸਨ।
• ਪ੍ਰਮੁੱਖ ਅੰਪਾਇਰ: ਨਿਤਿਨ ਮੇਨਨ, ਕੁਮਾਰ ਧਰਮਸੇਨਾ, ਰਿਚਰਡ ਇਲਿੰਗਵਰਥ, ਪੌਲ ਰਾਈਫਲ, ਰੌਡ ਟਕਰ, ਰਿਚਰਡ ਕੇਟਲਬੋਰੋ, ਅਹਸਾਨ ਰਜ਼ਾ ਅਤੇ ਕਈ ਹੋਰ ਅੰਤਰਰਾਸ਼ਟਰੀ ਅੰਪਾਇਰ।
ਸੁਪਰ-8 ਅਤੇ ਨਾਕਆਊਟ ਪੜਾਅ ਦੇ ਮੈਚ ਅਧਿਕਾਰੀਆਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਕੁਮਾਰ ਧਰਮਸੇਨਾ ਟੂਰਨਾਮੈਂਟ ਦੇ ਪਹਿਲੇ ਮੈਚ (ਪਾਕਿਸਤਾਨ ਬਨਾਮ ਨੀਦਰਲੈਂਡ) ਵਿੱਚ ਵੀ ਅੰਪਾਇਰ ਵਜੋਂ ਸੇਵਾਵਾਂ ਨਿਭਾਉਣਗੇ।
5ਵੇਂ T20I ਲਈ ਸੈਮਸਨ ਦੀ ਫਾਰਮ ਤੇ ਅਕਸ਼ਰ ਦੀ ਫਿਟਨੈਸ 'ਤੇ ਨਜ਼ਰ; ਇਹ ਹੋ ਸਕਦੀ ਸੰਭਾਵਿਤ ਪਲੇਇੰਗ 11
NEXT STORY