ਦੁਬਈ— ਅਫਗਾਨਿਸਤਾਨ ਨੇ ਪੂਰਨ ਮੈਂਬਰਸ਼ਿਪ ਹਾਸਲ ਕਰਨ ਦੇ 18 ਮਹੀਨਿਆਂ ਦੇ ਅੰਦਰ ਹੀ 2020 ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ।
ਅਫਗਾਨਿਸਤਾਨ ਨੇ ਵਿਸ਼ਵ ਲਈ 2018 ਦੀ ਕਟ ਆਫ ਮਿਤੀ 'ਤੇ ਆਈ. ਸੀ. ਸੀ. ਰੈਂਕਿੰਗ ਵਿਚ ਟਾਪ-8 ਟੀਮਾਂ ਵਿਚ ਜਗ੍ਹਾ ਬਣਾ ਕੇ ਵਿਸ਼ਵ ਕੱਪ ਦੀ ਟਿਕਟ ਹਾਸਿਲ ਕੀਤੀ। ਅਫਗਾਨਿਸਤਾਨ ਨੇ ਉਨ੍ਹਾਂ 8 ਵਿਚ ਜਗ੍ਹਾ ਬਣਾਈ ਹੈ, ਜਿਨ੍ਹਾਂ ਨੂੰ ਸਿੱਧੇ ਸੁਪਰ-12 ਵਿਚ ਰੱਖਿਆ ਗਿਆ ਹੈ। ਇਨ੍ਹਾਂ ਅੱਠ ਟੀਮਾਂ ਵਿਚ ਪਾਕਿਸਤਾਨ, ਭਾਰਤ, ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਵੈਸਟਇੰਡੀਜ਼ ਤੇ ਅਫਗਾਨਿਸਤਾਨ ਸ਼ਾਮਲ ਹਨ।
2014 ਵਿਚ ਟੀ-20 ਦੀ ਵਿਸ਼ਵ ਚੈਂਪੀਅਨ ਰਹੀ ਸ਼੍ਰੀਲੰਕਾ ਦੀ ਟੀਮ ਫਾਰਮ ਵਿਚ ਗਿਰਾਵਟ ਕਾਰਨ 87 ਅੰਕਾਂ ਨਾਲ ਨੌਵੇਂ ਸਥਾਨ 'ਤੇ ਫਿਸਲ ਗਈ ਹੈ। ਸ਼੍ਰੀਲੰਕਾ ਨੂੰ ਸੁਪਰ-12 ਵਿਚ ਪਹੁੰਚਣ ਲਈ ਟੂਰਨਾਮੈਂਟ ਦੇ ਓਪਨਿੰਗ ਰਾਊਂਡ ਵਿਚੋਂ ਲੰਘਣਾ ਪਵੇਗਾ ਤੇ ਚਾਰ ਟੀਮਾਂ ਦੇ ਗਰੁੱਪ ਵਿਚੋਂ ਟਾਪ-2 ਵਿਚ ਰਹਿਣਾ ਪਵੇਗਾ। ਸ਼੍ਰੀਲੰਕਾ ਦੇ ਇਲਾਵਾ ਤਿੰਨ ਪੂਰਨ ਮੈਂਬਰ ਦੇਸ਼ਾਂ ਬੰਗਲਾਦੇਸ਼, ਜ਼ਿੰਬਾਬਵੇ ਤੇ ਆਇਰਲੈਂਡ ਨੂੰ ਵੀ ਓਪਨਿੰਗ ਰਾਊਂਡ ਵਿਚੋਂ ਲੰਘਣਾ ਪਵੇਗਾ। ਟੂਰਨਾਮੈਂਟ ਦੇ ਸੁਪਰ-12 ਵਿਚ 6-6 ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਜਾਵੇਗਾ, ਜਿਹੜੀਆਂ ਰਾਊਂਡ ਰੌਬਿਨ ਦੇ ਆਧਾਰ 'ਤੇ ਖੇਡਣਗੀਆਂ। 2020 ਟੂਰਨਾਮੈਂਟ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਅਫਗਾਨਿਸਤਾਨ ਨੂੰ ਟੀ-20 ਵਿਸ਼ਵ ਲਈ ਕੁਆਲੀਫਾਇੰਗ ਦੌਰ ਵਿਚੋਂ ਨਹੀਂ ਲੰਘਣਾ ਪਵੇਗਾ। ਅਫਗਾਨਿਸਤਾਨ ਨੇ 2018 ਵਿਚ ਆਪਣੇ ਸਾਰੇ 7 ਟੀ-20 ਮੈਚ ਜਿੱਤੇ ਤੇ ਇਸ ਦੌਰਾਨ ਉਸ ਨੇ ਬੰਗਲਾਦੇਸ਼ ਵਿਰੁੱਧ 3-0 ਨਾਲ ਕਲੀਨ ਸਵੀਪ ਕਰ ਲਿਆ। ਅਫਗਾਨਿਸਤਾਨ ਨੇ ਇਸ ਪ੍ਰਦਰਸ਼ਨ ਨਾਲ ਰੈਂਕਿੰਗ ਵਿਚ 8ਵਾਂ ਸਥਾਨ ਹਾਸਲ ਕੀਤਾ ਤੇ ਉਹ ਸ਼੍ਰੀਲੰਕਾ ਤੋਂ 5 ਅੰਕ ਤੇ 10ਵੇਂ ਸਥਾਨ ਦੇ ਬੰਗਲਾਦੇਸ਼ ਤੋਂ 15 ਅੰਕ ਅੱਗੇ ਹੈ।
Sports warp up 01 ਜਨਵਰੀ : ਪੜ੍ਹੋਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY