ਬੁਡਾਪੇਸਟ- ਭਾਰਤ ਦੇ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਤੇ ਜੀ. ਸਾਥਿਆਨ ਨੇ ਸ਼ੁੱਕਰਵਾਰ ਨੂੰ ਇੱਥੇ ਡਬਲਯੂ. ਟੀ. ਟੀ. ਕੰਟੇਂਡਰ ਚੈਂਪੀਅਨਸ਼ਿਪ ਵਿਚ ਹੰਗਰੀ ਦੇ ਡੋਰਾ ਮਾਦਾਰਾਸਜ ਤੇ ਨੰਡੋਰ ਏਸਕੇਕੀ ਦੀ ਜੋੜੀ ਨੂੰ 3-1 ਨਾਲ ਹਰਾ ਕੇ ਮਿਕਸਡ ਡਬਲਜ਼ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਜੋੜੀ ਨੇ ਹੰਗਰੀ ਦੀ ਜੋੜੀ ਨੂੰ 11-9, 9-11, 12-10, 11-6 ਨਾਲ ਹਰਾਇਆ। ਇਹ ਮਣਿਕਾ ਤੇ ਸਾਥਿਆਨ ਲਈ ਯਾਦਗਾਰ ਜਿੱਤ ਰਹੀ। ਕਿਉਂਕਿ ਦੋਵਾਂ ਇਕੱਠੇ ਮਿਕਸਡ ਡਬਲਜ਼ ਨਹੀਂ ਖੇਡਦੇ ਹਨ।
ਇਹ ਖ਼ਬਰ ਪੜ੍ਹੋ- ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼
ਮਣਿਕਾ ਨੇ ਤਜਰਬੇਕਾਰ ਖਿਡਾਰੀ ਸ਼ਰਤ ਕਮਲ ਨਾਲ ਏਸ਼ੀਆਈ ਖੇਡਾਂ ਦਾ ਕਾਂਸੀ ਤਮਗਾ ਜਿੱਤਿਆ ਸੀ ਤੇ ਹਾਲ ਹੀ ਵਿਚ ਇਹ ਜੋੜੀ ਇਕੱਠੇ ਟੋਕੀਓ ਓਲੰਪਿਕ ਵਿਚ ਵੀ ਖੇਡੀ ਸੀ। ਸਿੰਗਲਜ਼ ਰੈਂਕਿੰਗ ਵਿਚ 60ਵੇਂ ਨੰਬਰ 'ਤੇ ਕਾਬਜ਼ ਮਣਿਕਾ ਨੇ ਇੱਥੇ ਸੈਮੀਫਾਈਨਲ ਵਿਚ ਪਹੁੰਚ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉੱਥੇ ਹੀ 150ਵੀਂ ਰੈਂਕਿੰਗ 'ਤੇ ਕਾਬਜ਼ ਇਕ ਹੋਰ ਭਾਰਤੀ ਸ਼ੀਜਾ ਅਕੁਲਾ ਨੇ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨੂੰ ਮਣਿਕਾ ਨੇ ਕੁਆਰਟਰ ਫਾਈਨਲ ਵਿਚ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਿੰਕੀਫੀਲਡ ਕੱਪ ਸ਼ਤਰੰਜ : ਕਰੂਆਨਾ, ਵੇਸਲੀ ਤੇ ਮੈਕਸਿਮ ਦੀ ਸ਼ਾਨਦਾਰ ਜਿੱਤ
NEXT STORY