ਨਵੀਂ ਦਿੱਲੀ— ਭਾਰਤੀ ਅੰਡਰ-16 ਫੁੱਟਬਾਲ ਦੇ ਦੋਸਤਾਨਾ ਮੈਚਾਂ ਦੇ ਲਈ ਪ੍ਰਸਤਾਵਿਤ ਦੌਰੇ ਨੂੰ ਤਜਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਕਾਰਨ ਰੱਦ ਕਰ ਦਿੱਤਾ। ਭਾਰਤੀ ਅੰਡਰ-16 (ਸੈਫ ਚੈਂਪੀਅਨਸ਼ਿਪ ਦੀ ਜੇਤੂ ਅੰਡਰ-15) ਟੀਮ ਨੂੰ ਏ. ਐੱਫ. ਸੀ. ਅੰਡਰ -16 ਦੀ ਉਪ ਜੇਤੂ ਤਜਾਕਿਸਤਾਨ ਵਿਰੁੱਧ ਦੋਸਤਾਨਾ ਮੁਕਾਬਲੇ ਖੇਡਣ ਲਈ ਪੰਜ ਮਾਰਚ ਨੂੰ ਇੱਥੋਂ ਰਵਾਨਾ ਹੋਣਾ ਸੀ। ਤਜਾਕਿਸਤਾਨ ਫੁੱਟਬਾਲ ਮਹਾਸੰਘ ਨੇ ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏ. ਆਈ. ਐੱਫ. ਐੱਫ.) ਨੂੰ ਭੇਜੇ ਇਕ ਅਧਿਕਾਰਿਕ ਮੇਲ 'ਚ ਕਿਹਾ ਕਿ ਤਜਾਕਿਸਤਾਨ ਦੀ ਸਰਕਾਰ ਦੇ ਹੁਕਮ ਅਨੁਸਾਰ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਮੇਤ 35 ਦੇਸ਼ਾਂ ਦੇ ਨਾਗਰਿਕ ਇੱਥੇ ਦਾ ਦੌਰਾ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਇਸ ਨੂੰ ਦੇਖਦੇ ਹੋਏ ਦੋ ਦੋਸਤਾਨਾਂ ਮੈਚਾਂ ਨੂੰ ਰੱਦ ਕੀਤਾ ਜਾਂਦਾ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ 'ਚ 3100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ 90000 ਤੋਂ ਜ਼ਿਆਦਾ ਲੋਕ ਇਸ ਦੇ ਘੇਰੇ 'ਚ ਆ ਚੁੱਕੇ ਹਨ।
IPL ’ਚ ਨਾ ਵਿਕਣ ਕਾਰਨ ਇਸ ਇੰਗਲਿਸ਼ ਖਿਡਾਰੀ ਨੇ ਕੱਢੀ ਭੜਾਸ, PSL ਨੂੰ ਦੱਸਿਆ ਸਰਵਸ੍ਰੇਸ਼ਠ ਲੀਗ
NEXT STORY