ਨਵੀਂ ਦਿੱਲੀ— ਮਾਤਾ-ਪਿਤਾ ਇਕ ਬੱਚੇ ਦੀ ਸ਼ਖਸੀਅਤ ਨੂੰ ਆਕਾਰ ਦੇਣ 'ਚ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ, ਉਹ ਬੱਚਿਆਂ ਲਈ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਉਨ੍ਹਾਂ ਦੇ ਭਵਿੱਖ ਨੂੰ ਬਣਾਉਣ ਵਿਚ ਲੱਗੇ ਰਹਿੰਦੇ ਹਨ। ਅਜਿਹਾ ਹੀ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ 'ਚ ਹੋਇਆ, ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਭਵਿੱਖ ਦਾ ਨਿਰਮਾਣ ਕੀਤਾ ਅਤੇ ਅੱਜ ਉਹ ਦੇਸ਼ ਅਤੇ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੀ ਹੈ।
ਆਲਸੀ ਸੀ ਮਿਤਾਲੀ
ਇਕ ਇੰਟਰਵਿਊ 'ਚ ਮਿਤਾਲੀ ਨੇ ਕਿਹਾ ਸੀ ਕਿ ਉਹ ਬਹੁਤ ਆਲਸੀ ਸੀ ਅਤੇ ਪਿਤਾ ਨੇ ਉਸ ਨੂੰ ਕ੍ਰਿਕਟ ਜੁਆਇਨ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਤਾ ਨੂੰ ਲਗਦਾ ਸੀ ਕਿ ਦੇਰ ਤੱਕ ਸੋਣ ਨਾਲੋਂ ਬਿਹਤਰ ਹੈ ਕਿ ਉਹ ਭਰਾ ਦੇ ਨਾਲ ਸਵੇਰੇ ਕ੍ਰਿਕਟ ਕੋਚਿੰਗ ਦੇ ਲਈ ਜਾਵੇ ਤਾਂ ਜੋ ਆਲਸ ਦੂਰ ਹੋ ਸਕੇ।
ਕ੍ਰਿਕਟ 'ਚ ਸੰਜੋਗ ਨਾਲ ਆਈ ਮਿਤਾਲੀ : ਪਿਤਾ
ਮਿਤਾਲੀ ਦੇ ਪਿਤਾ ਦੋਰਾਈਰਾਜ ਦਸਦੇ ਹਨ ਕਿ ਮਿਤਾਲੀ ਕ੍ਰਿਕਟ 'ਚ ਸੰਜੋਗ ਨਾਲ ਆਈ। ਪਹਿਲਾਂ ਜਦੋਂ ਅਸੀਂ ਉਸ ਨੂੰ ਸਵੇਰੇ ਜਲਦੀ ਉਠਾਉਂਦੇ ਸਨ ਤਾਂ ਉਹ ਰੋਂਦੀ ਸੀ। ਪਰ ਬਾਅਦ 'ਚ ਉਸ ਨੇ ਬਹੁਤ ਮਿਨਹਤ ਕੀਤੀ। ਸੰਪਤ ਵੀ ਬਹੁਤ ਸਖਤ ਕੋਚ ਸਨ।
ਸਟੰਪ ਤੋਂ ਬੱਲੇਬਾਜ਼ੀ ਕਰਵਾਉਂਦੇ ਸਨ ਕੋਚ
ਮਿਤਾਲੀ ਦੀ ਪ੍ਰੈਕਟਿਸ ਦੇ ਦੌਰਾਨ ਕਈ ਵਾਰ ਉਹ ਉਸ ਨੂੰ ਇਕ ਸਟੰਪ ਨਾਲ ਬੱਲੇਬਾਜ਼ੀ ਕਰਨ ਲਈ ਕਹਿੰਦੇ ਸਨ ਅਤੇ ਬੌਲ ਮਿਸ ਹੋਣ 'ਤੇ ਕਾਫੀ ਝਿੜਕਾਂ ਪੈਂਦੀਆਂ ਸਨ। ਉਹ ਮੁੰਡਿਆਂ ਨਾਲ ਵੀ ਪ੍ਰੈਕਟਿਸ ਕਰਦੀ ਸੀ ਅਤੇ ਪੁਰਸ਼ ਖਿਡਾਰੀ ਤੇਜ਼ ਗੇਂਦ ਸੁਟਦੇ ਸਨ। ਕੈਚ ਪ੍ਰੈਕਟਿਸ ਕਰਦੇ ਹੋਏ ਜੇਕਰ ਮਿਤਾਲੀ ਜ਼ਰਾ ਵੀ ਲਾਪਰਵਾਹੀ ਕਰਦੀ ਸੀ ਤਾਂ ਸੰਪਤ ਉਸ ਨੂੰ ਪੱਥਰ ਨਾਲ ਕੈਚ ਪ੍ਰੈਕਟਿਸ ਕਰਵਾਉਂਦੇ ਸਨ।
ਹੱਥ ਨੂੰ ਪਿੱਠ 'ਤੇ ਬੰਨ੍ਹ ਕੇ ਪੱਥਰਾਂ ਨਾਲ ਪ੍ਰੈਕਟਿਸ ਕਰਦੀ ਸੀ ਮਿਤਾਲੀ
ਜੇਕਰ ਉਸ ਦੇ ਹੱਥ 'ਚ ਪੱਥਰ ਨਾਲ ਸੱਟ ਲਗ ਜਾਂਦੀ ਸੀ ਤਾਂ ਉਸ ਨੂੰ ਪਿੱਠ 'ਤੇ ਬੰਨ੍ਹ ਕੇ ਦੂਜੇ ਹੱਥ ਨਾਲ ਪ੍ਰੈਕਟਿਸ ਪੂਰੀ ਕਰਾਈ ਜਾਂਦੀ ਸੀ। ਮੈਦਾਨ 'ਤੇ ਪਾਣੀ ਦਾ ਟੈਂਕ ਸੀ, ਉੱਥੇ ਹੀ ਪੱਕੀ ਜਗ੍ਹਾ ਸੀ, ਉਸੇ ਸੀਮਿੰਟ ਪਿੱਚ 'ਤੇ ਮਿਤਾਲੀ ਬੈਟਿੰਗ ਦੀ ਪ੍ਰੈਕਟਿਸ ਕਰਦੀ ਸੀ। ਦੋਰਾਈ ਦਸਦੇ ਹਨ ਕਿ ਉਸ ਦੀ ਪ੍ਰੈਕਟਿਸ ਦੇ ਦੌਰਾਨ ਮੈਂ ਖੁਦ ਕਈ ਵਾਰ ਫੀਲਡਿੰਗ ਕਰਦਾ ਸੀ।
ਮਾਂ ਨੇ ਮਿਤਾਲੀ ਲਈ ਛੱਡੀ ਨੌਕਰੀ
ਉਹ ਕਹਿੰਦੇ ਹਨ ਕਿ ਮਿਤਾਲੀ ਦੀ ਮਾਂ ਲੀਲਾਰਾਜ ਵੀ ਇਕ ਨਿਜੀ ਕੰਪਨੀ 'ਚ ਨੌਕਰੀ ਕਰਦੀ ਸੀ, ਇਸ ਲਈ ਅਸੀਂ ਉਸ ਨੂੰ ਜ਼ਿਆਦਾ ਸਮਾਂ ਨਹੀਂ ਦਿੰਦੇ ਸੀ। ਅਜਿਹੇ 'ਚ ਕੋਚ ਦੀ ਸਲਾਹ 'ਤੇ ਮਿਤਾਲੀ ਦੀ ਮਾਂ ਨੇ ਆਪਣੀ ਨੌਕਰੀ ਛੱਡ ਦਿੱਤੀ। ਦੋਰਾਈਰਾਜ ਕਹਿੰਦੇ ਹਨ ਕਿ ਪ੍ਰੈਕਟਿਸ ਕਰਨ ਦੇ ਦੋ ਸਾਲ ਦੇ ਅੰਦਰ ਹੀ ਮਿਤਾਲੀ ਨੇ ਅੰਡਰ-17, ਅੰਡਰ-19 ਅਤੇ ਆਂਧਰ ਪ੍ਰਦੇਸ਼ ਦੀ ਸੀਨੀਅਰ ਟੀਮ ਦੇ ਲਈ ਖੇਡਣਾ ਸ਼ੁਰੂ ਕੀਤਾ, ਤਾਂ ਪਹਿਲੀ ਵਾਰ ਲੱਗਾ ਕਿ ਉਹ ਕੌਮਾਂਤਰੀ ਪੱਧਰ 'ਤੇ ਬਿਹਤਰ ਖੇਡੇਗੀ। ਮਿਤਾਲੀ ਦੇ ਪਿਤਾ ਦੋਰਾਈਰਾਜ ਵੀ ਆਪਣੀ ਸਰਵਿਸ ਦੇ ਦੌਰਾਨ ਏਅਰਫੋਰਸ ਅਤੇ ਆਂਧਰਾ ਬੈਂਕ ਤੋਂ ਖੇਡ ਚੁੱਕੇ ਹਨ।
ਹਰਿੰਦਰ ਸੰਧੂ ਵਿਕਟੋਰੀਆ ਓਪਨ ਸਕੁਐਸ਼ ਦੇ ਫਾਈਨਲ 'ਚ
NEXT STORY