ਕੋਇੰਬਟੂਰ, (ਭਾਸ਼ਾ)- ਚੇਤੇਸ਼ਵਰ ਪੁਜਾਰਾ ਸਿਰਫ 6 ਗੇਂਦਾਂ ਖੇਡਣ ਤੋਂ ਬਾਅਦ ਜ਼ੀਰੋ ’ਤੇ ਆਊਟ ਹੋ ਗਿਆ, ਜਿਸ ਨਾਲ ਸੌਰਾਸ਼ਟਰ ਦੀ ਟੀਮ ਐਤਵਾਰ ਨੂੰ ਇੱਥੇ ਰਣਜੀ ਟਰਾਫੀ ਗਰੁੱਪ-ਡੀ ਮੈਚ ਵਿਚ ਦੂਜੀ ਪਾਰੀ ਵਿਚ 5 ਵਿਕਟਾਂ ’ਤੇ 35 ਦੌੜਾਂ ਗੁਆ ਕੇ ਜੂਝਦੇ ਹੋਏ ਤਾਮਿਲਨਾਡੂ ਤੋਂ 129 ਦੌੜਾਂ ਨਾਲ ਪਿੱਛੜ ਰਹੀ ਹੈ। ਸੈਸ਼ਨ ਦੇ ਪਹਿਲੇ ਮੈਚ ਦੇ ਤੀਜੇ ਦਿਨ ਤਾਮਿਲਨਾਡੂ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਨੇ ਸੌਰਾਸ਼ਟਰ ਵਿਰੁੱਧ ਤੂਫਾਨੀ ਗੇਂਦਬਾਜ਼ੀ ਕਰਦੇ ਹੋਏ 9 ਓਵਰਾਂ ਵਿਚ 5 ਮੇਡਨ ਨਾਲ 7 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਮਹਿਮਾਨ ਟੀਮ ਸਟੰਪ ਤੱਕ ਜੂਝਦੀ ਰਹੀ ਸੀ।
ਤਾਮਿਲਨਾਡੂ ਨੇ ਸੌਰਾਸ਼ਟਰ ਦੀ ਪਹਿਲੀ ਪਾਰੀ ਦੀਆ 203 ਦੌੜਾਂ ਦੇ ਜਵਾਬ ਵਿਚ 367 ਦੌੜਾਂ ਬਣਾ ਕੇ 164 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਤਾਮਿਲਨਾਡੂ ਨੇ 3 ਵਿਕਟਾਂ ’ਤੇ 278 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਜੈਦੇਵ ਉਨਾਦਕਤ ਨੇ 24 ਓਵਰਾਂ ਵਿਚ 61 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਗੁਰਜਪਨੀਤ ਨੇ ਪੁਜਾਰਾ ਨੂੰ ਸ਼ਿਕਾਰ ਬਣਾਇਆ, ਜਿਸ ਨੇ ਪਹਿਲੀ ਪਾਰੀ ਵਿਚ 16 ਦੌੜਾਂ ਬਣਾਈਆਂ ਸਨ।
ਹਿਮਾਚਲ ਨੇ ਉੱਤਰਾਖੰਡ ਨੂੰ 299 ਦੌੜਾਂ ’ਤੇ ਸਮੇਟਿਆ, ਫਾਲੋਆਨ ਦਿੱਤਾ
NEXT STORY