ਨਵੀਂ ਦਿੱਲੀ— ਬੰਗਲਾਦੇਸ਼ ਦੇ ਬੱਲੇਬਾਜ਼ ਤਮੀਮ ਇਕਬਾਲ ਨੇ ਅੱਜ ਮੀਰਪੁਰ 'ਚ ਜ਼ਿੰਬਾਬਵੇ ਵਿਰੁੱਧ ਤਿਕੋਣੀ ਸੀਰੀਜ਼ ਦੇ ਮੈਚ ਦੌਰਾਨ ਇਕ ਦਿਨਾ ਕੌਮਾਂਤਰੀ ਕ੍ਰਿਕਟ 'ਚ ਕਿਸੇ ਇਕ ਮੈਦਾਨ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣਾ ਦਿੱਤਾ। ਤਮੀਮ ਨੇ 76 ਦੌੜਾਂ ਦੀ ਪਾਰੀ ਖੇਡੀ ਤੇ ਇਸ ਤਰ੍ਹਾਂ ਉਸ ਨੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ, ਮੀਰਪੁਰ 'ਚ ਆਪਣੀ ਦੌੜਾਂ ਦੀ ਗਿਣਤੀ 2549 'ਤੇ ਪਹੁੰਚਾ ਦਿੱਤੀ। ਉਸ ਨੇ ਇਸ ਮੈਦਾਨ 'ਤੇ 5 ਸੈਂਕੜੇ ਤੇ 16 ਅਰਧ ਸੈਂਕੜੇ ਲਾਏ ਹਨ। ਤਮੀਮ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਤ ਜੈਸੂਰੀਆ ਦਾ ਰਿਕਾਰਡ ਤੋੜਿਆ, ਜਿਸ ਨੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ 2514 ਦੌੜਾਂ ਬਣਾਈਆਂ ਹਨ।
ਕੋਹਲੀ ਦੀਆਂ ਗਲਤੀਆਂ ਦੱਸਣ ਵਾਲਾ ਕੋਈ ਨਹੀਂ : ਵੀਰੂ
NEXT STORY