ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਫਿਰ ਤੋਂ ਕਪਤਾਨ ਵਿਰਾਟ ਕੋਹਲੀ 'ਤੇ ਨਿਸ਼ਾਨਾ ਸਾਧਿਆ ਹੈ। ਸਹਿਵਾਗ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਕੋਈ ਵੀ ਇਸ ਤਰ੍ਹਾਂ ਦਾ ਖਿਡਾਰੀ ਟੀਮ 'ਚ ਨਹੀਂ ਹੈ, ਜੋ ਭਾਰਤੀ ਕਪਤਾਨ ਨੇ ਸਾਹਮਣੇ ਸਿਰ ਚੱਕ ਕੇ ਖੜ੍ਹਾ ਹੋ ਸਕੇ ਤੇ ਮੈਦਾਨ 'ਤੇ ਉਨ੍ਹਾਂ ਦੀ ਗਲਤੀ ਦੱਸ ਸਕੇ।
ਵੀਰੂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਨੂੰ ਇਕ ਇਸ ਤਰ੍ਹਾਂ ਦੇ ਖਿਡਾਰੀ ਦੀ ਜ਼ਰੂਰਤ ਹੈ ਜੋ ਮੈਦਾਨ 'ਤੇ ਉਸ ਨੂੰ ਉਸਦੀਆਂ ਗਲਤੀਆਂ ਦੱਸ ਸਕੇ। ਉਨ੍ਹਾਂ ਨੇ ਕਿਹਾ ਕਿ ਹਰ ਟੀਮ 'ਚ 4-5 ਇਸ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ ਜੋ ਕਪਤਾਨ ਨੂੰ ਸਲਾਹ ਦਿੰਦੇ ਹਨ ਤੇ ਉਨ੍ਹਾਂ ਨੂੰ ਮੈਦਾਨ 'ਤੇ ਗਲਤੀਆਂ ਕਰਨ ਤੋਂ ਰੋਕ ਸਕੇ। ਹੁਣ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈ ਕਿ ਜੋ ਕੋਹਲੀ ਨੂੰ ਗਲਤ ਫੈਸਲੇ ਕਰਨ 'ਤੇ ਰੋਕੇ ਜਾ ਟੋਕੇ। ਸਹਿਵਾਗ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਮੁਖ ਕੋਚ ਰਵੀ ਸ਼ਾਸਤਰੀ ਜ਼ਰੂਰ ਕੋਹਲੀ ਨੂੰ ਸਲਾਹ ਦਿੰਦੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਟੀਮ 'ਚ ਕੋਈ ਵੀ ਮੱਤਭੇਦ ਹੈ ਤਾਂ ਸਪੋਰਟਸ ਸਟਾਫ ਸਹਿਤ ਸਾਰਿਆਂ ਨੂੰ ਬੈਠਾਕੇ ਇਸ ਨੂੰ ਦੂਰ ਕਰਨਾ ਚਾਹੀਦਾ। ਕੋਹਲੀ 'ਤੇ ਇਹ ਵੀਰੂ ਦਾ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਹਿਵਾਗ ਕਪਤਾਨ ਕੋਹਲੀ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਹਨ।
ਯੁਵੀ ਤੇ ਭੱਜੀ ਫਲਾਪ, ਝਾਰਖੰਡ ਨੇ ਪੰਜਾਬ ਨੂੰ ਹਰਾਇਆ
NEXT STORY