ਨੈਸ਼ਨਲ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਧਮਾਲਾਂ ਪਾਉਣ ਵਾਲੇ ਖਿਡਾਰੀ ਅਭਿਸ਼ੇਕ ਸ਼ਰਮਾ ਵਿਵਾਦਾਂ 'ਚ ਘਿਰ ਗਏ ਹਨ। ਸੂਰਤ ਦੀ ਮਸ਼ਹੂਰ ਮਾਡਲ ਤਾਨੀਆ ਸਿੰਘ ਦੀ ਖੁਦਕੁਸ਼ੀ ਤੋਂ ਬਾਅਦ ਸਥਾਨਕ ਪੁਲਸ ਨੇ ਅਭਿਸ਼ੇਕ ਸ਼ਰਮਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮਾਡਲ ਤਾਨੀਆ ਨੇ ਅਭਿਸ਼ੇਕ ਨੂੰ ਆਖਰੀ ਕਾਲ ਕੀਤੀ ਸੀ। ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ।
ਅਭਿਸ਼ੇਕ ਨੂੰ ਕੀਤੀ ਗਈ ਸੀ ਆਖਰੀ ਕਾਲ
ਤਾਨੀਆ ਦੀ ਖੁਦਕੁਸ਼ੀ ਤੋਂ ਬਾਅਦ ਪੁਲਸ ਨੇ ਸੂਰਤ 'ਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ 'ਚ ਐੱਸ. ਆਰ. ਐੱਚ. ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦਾ ਨਾਮ ਸਾਹਮਣੇ ਆਇਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਤਾਨੀਆ ਸਿੰਘ (28 ਸਾਲ) ਦੇ ਸੰਪਰਕ 'ਚ ਸੀ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਤਾਨੀਆ ਦੇ ਸੰਪਰਕ 'ਚ ਨਹੀਂ ਸੀ। ਪੁਲਸ ਸੂਤਰ ਕਹਿ ਰਹੇ ਹਨ ਕਿ ਤਾਨੀਆ ਦੀ ਕਾਲ ਡਿਟੇਲ 'ਚ ਕਈ ਰਾਜ਼ ਛੁਪੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਤਾਨੀਆ ਦਾ ਆਖਰੀ ਕਾਲ ਅਭਿਸ਼ੇਕ ਸ਼ਰਮਾ ਨੂੰ ਹੀ ਗਿਆ ਸੀ। ਇਸ ਲਈ ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਹਨ ਜਾਂ ਨਹੀਂ।
ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਡੇਢ-ਦੋ ਸਾਲਾਂ ਤੋਂ ਕਰ ਰਹੀ ਸੀ ਫੈਸ਼ਨ ਡਿਜ਼ਾਈਨਿੰਗ ਤੇ ਮਾਡਲਿੰਗ ਦੀ ਪੜ੍ਹਾਈ
ਮਾਡਲ ਤਾਨੀਆ ਸਿੰਘ ਵੇਸੂ ਰੋਡ, ਸੂਰਤ 'ਚ ਰਹਿੰਦੀ ਸੀ। ਮਾਡਲ ਤਾਨੀਆ ਕੱਲ੍ਹ (20 ਫਰਵਰੀ) ਦੇਰ ਰਾਤ ਘਰ ਪਰਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮਾਡਲ ਨੂੰ ਮ੍ਰਿਤਕ ਦੇਖ ਕੇ ਪਰਿਵਾਰ ਦੁਖੀ ਹੋ ਗਿਆ। ਉਹ ਪਿਛਲੇ ਡੇਢ-ਦੋ ਸਾਲਾਂ ਤੋਂ ਫੈਸ਼ਨ ਡਿਜ਼ਾਈਨਿੰਗ ਅਤੇ ਮਾਡਲਿੰਗ ਦੀ ਪੜ੍ਹਾਈ ਕਰ ਰਹੀ ਸੀ। ਇੰਸਟਾਗ੍ਰਾਮ 'ਤੇ ਉਸ ਦੇ 10,000 ਤੋਂ ਵੱਧ ਫਾਲੋਅਰਜ਼ ਸਨ। ਮਾਡਲ ਤਾਨੀਆ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੀ ਪੁਲਸ ਨੇ ਮੁੱਢਲੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : 28 ਸਾਲਾਂ ਬਾਅਦ ਭਾਰਤ ’ਚ ਹੋਣ ਜਾ ਰਿਹਾ 71ਵਾਂ ਮਿਸ ਵਰਲਡ ਮੁਕਾਬਲਾ, ਦਿੱਲੀ ਪਹੁੰਚੀਆਂ 120 ਮੁਕਾਬਲੇਬਾਜ਼ਾਂ
ਅਭਿਸ਼ੇਕ ਸ਼ਰਮਾ ਦਾ ਕਰੀਅਰ
ਅਭਿਸ਼ੇਕ ਸ਼ਰਮਾ ਆਈ. ਪੀ. ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ। ਉਸ ਨੇ ਆਈ. ਪੀ. ਐੱਲ 'ਚ 47 ਮੈਚਾਂ 'ਚ 137.38 ਦੀ ਸਟ੍ਰਾਈਕ ਰੇਟ ਨਾਲ 893 ਦੌੜਾਂ ਬਣਾਈਆਂ ਹਨ। ਆਈ. ਪੀ. ਐੱਲ. 'ਚ ਹੁਣ ਤੱਕ 4 ਅਰਧ ਸੈਂਕੜੇ ਅਤੇ 9 ਵਿਕਟਾਂ ਲਈਆਂ ਹਨ। IPL ਤੋਂ ਇਲਾਵਾ ਅਭਿਸ਼ੇਕ ਘਰੇਲੂ ਕ੍ਰਿਕਟ 'ਚ ਪੰਜਾਬ ਲਈ ਖੇਡਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।
ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਵਿਰੁੱਧ ਲੜੀ ’ਚ ਫਰਕ ਪੈਦਾ ਕੀਤੈ : ਸ਼ੁਭਮਨ ਗਿੱਲ
NEXT STORY