ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)- ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਦੇ 10ਵੇਂ ਰਾਊਂਡ ਵਿਚ ਚੱਲ ਰਹੇ ਭਾਰਤ ਦੇ ਵਿਦਿਤ ਗੁਜਰਾਤੀ ਨੂੰ ਹਰਾ ਕੇ ਭਾਰਤ ਦੇ ਹੀ ਨੌਜਵਾਨ ਖਿਡਾਰੀ ਤੇ ਹੁਣ ਤੱਕ ਬੁਰੀ ਲੈਅ ਨਾਲ ਜੂਝ ਰਹੇ ਪ੍ਰਗਿਆਨੰਦਾ ਨੇ ਹਰਾਉਂਦੇ ਹੋਏ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ ਹੈ।
ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਸਫੈਦ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਨਿਮਜੋਂ ਇੰਡੀਅਨ ਓਪਨਿੰਗ ਵਿਚ ਚੰਗੀ ਸ਼ੁਰੂਆਤ ਹਾਸਲ ਕਰ ਲਈ ਸੀ ਪਰ 30 ਚਾਲਾਂ ਤੋਂ ਬਾਅਦ ਕੁਝ ਗਲਤ ਚੋਣਾਂ ਦੇ ਕਾਰਨ ਪ੍ਰਗਿਆਨੰਦਾ ਨੇ ਵਿਵਿਦ ਦੇ ਕਮਜ਼ੋਰ ਰਾਜਾ 'ਤੇ ਹਮਲਾ ਕਰ ਦਿੱਤਾ ਅਤੇ ਇਸ ਤੋਂ ਬਾਅਦ 78 ਚਾਲਾਂ ਤੱਕ ਚੱਲੇ ਮੁਕਾਬਲੇ ਵਿਚ ਪ੍ਰਗਿਆਨੰਦਾ ਨੇ ਜਿੱਤ ਹਾਸਲ ਕਰ ਲਈ। ਇਸ ਹਾਰ ਨਾਲ ਵਿਦਿਤ ਹੁਣ ਤੀਜੇ ਤੋਂ ਸਿੱਧੇ ਸਤਵੇਂ ਸਥਾਨ 'ਤੇ ਖਿਸਕ ਗਿਆ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਖਿਤਾਬ ਦੀਆਂ ਉਮੀਦਾਂ ਟੁੱਟਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਏਸ਼ੀਆ ਕੱਪ ਦੇ ਪੋਡੀਅਮ 'ਚ ਜਗ੍ਹਾ ਬਣਾਉਣ 'ਤੇ
NEXT STORY