ਵੇਲਿੰਗਟਨ— ਰੋਸ ਟੇਲਰ ਦੇ ਦੋਹਰੇ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਮੀਂਹ ਪ੍ਰਭਾਵਿਤ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਜਿੱਤ ਵੱਲ ਕਦਮ ਵਧਾਏ। ਮੈਚ ਵਿਚ ਪਹਿਲੇ ਦੋ ਦਿਨ ਦੀ ਖੇਡ ਮੀਂਹ ਦੀ ਭੇਟ ਚੜ੍ਹ ਗਈ ਸੀ।
ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ 'ਚ 211 ਦੌੜਾਂ ਹੀ ਬਣਾ ਸਕੀ ਸੀ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਰੋਸ ਟੇਲਰ (200), ਹੈਨਰੀ ਨਿਕੋਲਸ (107) ਤੇ ਕਪਤਾਨ ਕੇਨ ਵਿਲੀਅਮਸਨ (74) ਦੀਆਂ ਪਾਰੀਆਂ ਦੀ ਬਦੌਲਤ 6 ਵਿਕਟਾਂ 'ਤੇ 432 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਖਤਮ ਐਲਾਨ ਕੀਤੀ। ਬੰਗਲਾਦੇਸ਼ ਨੇ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ 3 ਵਿਕਟਾਂ 'ਤੇ 80 ਦੌੜਾਂ ਬਣਾ ਲਈਆਂ। ਟੀਮ ਅਜੇ ਵੀ ਪਹਿਲੀ ਪਾਰੀ ਦੇ ਆਧਾਰ 'ਤੇ 141 ਦੌੜਾਂ ਨਾਲ ਪਿੱਛੇ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਅੱਜ ਦੋ ਵਿਕਟਾਂ 'ਤੇ 38 ਦੌੜਾਂ ਤੋਂ ਅੱਗੇ ਖੇਡਣ ਉਤਰੀ ਤੇ ਉਸ ਨੇ 73 ਓਵਰਾਂ 'ਚ 394 ਦੌੜਾਂ ਜੋੜੀਆਂ। ਟੇਲਰ ਨੇ 20 ਦੌੜਾਂ ਦੇ ਸਕੋਰ 'ਤੇ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕਿਆ। ਉਸ ਨੇ 212 ਗੇਂਦਾਂ ਦੀ ਆਪਣੀ ਪਾਰੀ 'ਚ 19 ਚੌਕੇ ਤੇ 4 ਛੱਕੇ ਲਾਏ।
Sports Wrap up 11 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY