ਸਪੋਰਟਸ ਡੈੱਕਸ— ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਹਿਲਵਾਨ ਬਜਰੰਗ ਪੂਨੀਆ ਸਮੇਤ 4 ਖਿਡਾਰੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ। ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ਦੀ ਫਿਸਲੀ ਜੁਬਾਨ, ਕਿਹਾ ਅਗਲਾ ਆਈ. ਪੀ. ਐੱਲ. ਹੋਵੇਗਾ ਪਾਕਿਸਤਾਨ ਵਿੱਚ। ਸੇਰੇਨਾ ਦੇ ਰਿਟਾਇਰਡ ਹਰਟ ਹੋਣ ਤੋਂ ਬਾਅਦ ਮੁਗੁਰੂਜਾ ਪਹੁੰਚੀ ਚੌਥੇ ਦੌਰ 'ਚ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਪਹਿਲਵਾਨ ਬਜਰੰਗ ਸਣੇ 4 ਖਿਡਾਰੀ ਪਦਮ ਪੁਰਸਕਾਰ ਨਾਲ ਸਨਮਾਨਤ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਹਿਲਵਾਨ ਬਜਰੰਗ ਪੂਨੀਆ ਸਮੇਤ ਚਾਰ ਖਿਡਾਰੀਆਂ ਨੂੰ ਸੋਮਵਾਰ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਇਹ ਚਾਰ ਪੁਰਸਕਾਰ ਦਿੱਤੇ। ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ, ਕਬੱਡੀ ਖਿਡਾਰੀ ਅਜੇ ਠਾਕੁਰ ੱਤੇ ਸ਼ਤਰੰਜ ਖਿਡਾਰੀ ਦ੍ਰੋਣਾਵੱਲੀ ਹਰਿਕਾ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਕ੍ਰੋ ਨੂੰ ਪਿੱਛੇ ਛੱਡਣ ਤੋਂ ਬਾਅਦ ਟੇਲਰ ਨੇ ਇਸ ਵਜ੍ਹਾ ਤੋਂ ਮੰਗੀ ਮੁਆਫੀ

ਰੌਸ ਟੇਲਰ ਨੇ ਬੰਗਲਾਦੇਸ਼ ਖਿਲਾਫ 200 ਦੌੜਾਂ ਦੀ ਪਾਰੀ ਖੇਡ ਕੇ ਸਾਬਕਾ ਖਿਡਾਰੀ ਮਾਰਟਿਨ ਕ੍ਰੋ ਦੇ ਸੈਂਕੜਿਆਂ ਦੀ ਗਿਣਤੀ ਨੂੰ ਪਾਰ ਕੀਤਾ ਜਿਸ ਤੋਂ ਬਾਅਦ ਉਸ ਨੇ ਆਪਣੇ ਮੈਂਟਰ ਲਈ ਪ੍ਰਾਰਥਨਾ ਕੀਤੀ ਅਤੇ ਮੁਆਫੀ ਮੰਗੀ। ਟੇਲਰ ਦਾ ਇਹ 18ਵਾਂ ਸੈਂਕੜਾ ਹੈ। ਇਸ ਬੱਲੇਬਾਜ਼ ਨੇ ਕ੍ਰੋ ਦੀ ਭਵਿੱਖਬਾਣੀ ਸਹੀ ਸਾਬਤ ਕਰਨ ਦੀ ਆਪਣੀ ਇੱਛਾ ਪੂਰੀ ਕੀਤੀ ਜਿਸ ਨੇ ਕਿਹਾ ਸੀ ਕਿ ਟੇਰਲ ਇਕ ਦਿਨ ਉਸ ਦੇ ਸੈਂਕੜਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦੇਵੇਗਾ।
ਅਕਮਲ ਦੀ ਫਿਸਲੀ ਜੁਬਾਨ, ਕਿਹਾ- ਅਗਲਾ IPL ਹੋਵੇਗਾ ਪਾਕਿਸਤਾਨ 'ਚ (Video)

ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ਇਕ ਵਾਰ ਫਿਰ ਫਸ ਗਏ ਹਨ। ਇਸ ਵਾਰ ਤਾਂ ਉਸ ਦੀ ਜੁਬਾਨ ਅਜਿਹੀ ਫਿਸਲੀ ਕਿ ਪੂਰੀ ਦੁਨੀਆ ਸਾਹਮਣੇ ਹੀ ਆਪਣੀ ਬੇਇਜ਼ਤੀ ਕਰਾ ਬੈਠੇ। ਦਿਲਚਸਪ ਗੱਲ ਇਹ ਹੈ ਕਿ ਅਕਮਲ ਨਾਲ ਜੁੜਿਆ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ।
ਸੇਰੇਨਾ ਦੇ ਰਿਟਾਇਰਡ ਹਰਟ ਹੋਣ ਤੋਂ ਬਾਅਦ ਮੁਗੁਰੂਜਾ ਚੌਥੇ ਦੌਰ 'ਚ

ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ ਅਮਰੀਕਾ ਦੀ ਸਟਾਰ ਸੇਰੇਨਾ ਵਿਲੀਅਮਸ ਦੇ ਰਿਟਾਇਰਡ ਹਰਟ ਹੋ ਕੇ ਮੈਚ ਵਿਚਾਲੇ ਹੀ ਛੱਡਣ 'ਤੇ ਬੀ. ਐੱਨ. ਪੀ. ਪਾਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਮਿਲ ਗਈ ਹੈ।
ਭਾਰਤ ਨੂੰ ਸ਼ਹੀਦ ਫੌਜੀਆਂ ਦੀ ਯਾਦ 'ਚ ਵਿਸ਼ੇਸ਼ ਟੋਪੀ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਸੀ : ਆਈ. ਸੀ. ਸੀ.

ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਕਿਹਾ ਕਿ ਭਾਰਤ ਨੂੰ ਆਸਟਰੇਲੀਆ ਵਿਰੁੱਧ ਤੀਜੇ ਵਨ ਡੇ ਮੈਚ 'ਚ ਦੇਸ਼ ਦੇ ਸੈਨਿਕ ਬਲਾਂ ਪ੍ਰਤੀ ਦੁੱਖ ਪ੍ਰਗਟ ਕਰਨ ਲਈ ਫੌਜੀਆਂ ਵਰਗੀ ਟੋਪੀ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪਾਕਿਸਤਾਨ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਸੀ।
ਟਰਨਰ ਦਾ ਨਾਂ ਭੁੱਲਣ 'ਤੇ ਕ੍ਰਿਕਟ ਆਸਟਰੇਲੀਆ ਨੇ ਧਵਨ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ

ਭਾਰਤ ਦੇ ਨਾਲ ਖੇਡੇ ਗਏ ਚੌਥੇ ਵਨ ਡੇ ਵਿਚ ਜਿੱਥੇ ਆਸਟਰੇਲੀਆਈ ਖਿਡਾਰੀ ਐਸ਼ਟਨ ਟਰਨਰ ਕਿਸੇ ਸਟਾਰ ਦੇ ਰੂਪ 'ਚ ਉੱਭਰੇ ਅਤੇ ਹਰ ਜਗ੍ਹਾ ਉਸ ਦੇ ਚਰਚੇ ਹੋ ਗਏ ਹਨ, ਉੱਥੇ ਹੀ ਭਾਰਤ ਵੱਲੋਂ ਧਮਾਕੇਦਾਰ ਪਾਰੀ ਖੇਡਣ ਵਾਲੇ ਸ਼ਿਖਰ ਧਵਨ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਉਸ ਦਾ ਨਾਂ ਹੀ ਭੁੱਲ ਗਏ। ਇਸ ਗੱਲ ਨੂੰ ਲੈ ਕੇ ਕ੍ਰਿਕਟ ਆਸਟਰੇਲੀਆ ਦੀ ਵੈਬਸਾਈਟ 'ਤੇ ਉਸ ਦਾ ਖੂਬ ਮਜ਼ਾਕ ਉਡਾਇਆ ਗਿਆ।
ਨਡਾਲ ਤੇ ਫੈਡਰਰ ਦੀ ਇੰਡੀਅਨ ਵੇਲਸ 'ਚ ਜਿੱਤ, ਅਗਲੇ ਦੌਰ 'ਚ ਬਣਾਈ ਜਗ੍ਹਾ

ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਏ. ਟੀ. ਪੀ. ਇੰਡੀਅਨ ਵੇਲਸ ਮਾਸਟਰਸ ਦੇ ਤੀਜੇ ਦੌਰ ਵਿਚ ਜਗ੍ਹਾ ਬਣਾਈ ਜਦਕਿ ਰੋਜਰ ਫੈਡਰਰ ਵੀ 6ਵੇਂ ਖਿਤਾਬ ਦੀ ਮੁਹਿੰਮ ਵਿਚ ਅੱਗੇ ਵਧਣ 'ਚ ਸਫਲ ਰਹੇ। ਇੰਡੀਅਨਸ ਵੇਲਸ ਵਿਚ 3 ਵਾਰ ਦੇ ਜੇਤੂ ਨਡਾਲ ਨੇ ਐਤਵਾਰ ਨੂੰ ਸਿਰਫ 72 ਮਿੰਟ ਵਿਚ ਜੇਯਰਡ ਡੋਨਾਲਡਸਨ ਨੂੰ 6-1, 6-1 ਨਾਲ ਹਰਾਇਆ। ਉਹ ਅਗਲੇ ਦੌਰ ਵਿਚ ਅਰਜਨਟੀਨਾ ਦੇ ਡਿਏਗੋ ਸ਼ਾਰਟਜ਼ਮੈਨ ਨਾਲ ਭਿੜਨਗੇ ਜਿਸ ਨੇ ਸਪੇਨ ਦੇ ਰੋਬਰਟੋ ਕਾਰਬਰੇਲਸ ਨੂੰ 6-3, 6-1 ਨਾਲ ਹਰਾਇਆ।
DRS ਤੋਂ ਨਿਰਾਸ਼ ਦਿਸੇ ਕੋਹਲੀ, ਗੁੱਸੇ 'ਚ ਕਹਿ ਦਿੱਤਾ ਕੁੱਝ ਅਜਿਹਾ (Video)

ਭਾਰਤ ਅਤੇ ਆਸਟਰੇਲੀਆ ਵਿਚਾਲੇ ਮੋਹਾਲੀ ਵਿਚ ਖੇਡੇ ਗਏ ਚੌਥੇ ਵਨ ਡੇ 'ਚ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 358 ਦੌੜਾਂ ਬਣਾਉਣ ਤੋਂ ਬਾਅਦ ਵੀ ਮੈਚ ਨਹੀਂ ਬਚਾ ਸਕੀ। ਉਸਮਾਨ ਖਵਾਜਾ, ਪੀਟਰ ਹੈਂਡਸਕਾਂਬ, ਐਸ਼ਟਨ ਟਰਨਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਭਾਰਤੀ ਟੀਮ ਹੱਥੋਂ ਤੋਂ ਖੋਹ ਲਿਆ। ਮੈਚ ਤੋਂ ਬਾਅਦ ਵਿਰਾਟ ਕੋਹਲੀ ਕਾਫੀ ਗੁੱਸੇ ਵਿਚ ਅਤੇ ਦੁਖੀ ਦਿਸੇ।
ਭਾਰਤ-ਬੀ ਬਣਿਆ ਅੰਡਰ-19 ਚਾਰ ਟੀਮਾਂ ਦਾ ਚੈਂਪੀਅਨ

ਕਪਤਾਨ ਰਾਹੁਲ ਚੰਦਰੋਲ (70) ਤੇ ਸਮੀਰ ਰਿਜਵੀ (67) ਦੇ ਅਰਧ ਸੈਂਕੜਿਆਂ ਦੇ ਬਾਅਦ ਤੇਜ਼ ਗੇਂਦਬਾਜ਼ ਸੁਸ਼ਾਂਤ ਮਿਸ਼ਰਾ ਦੇ ਚਾਰ ਵਿਕਟਾਂ ਦੀ ਬਦੌਲਤ ਭਾਰਤ-ਬੀ ਨੇ ਅੰਡਰ-19 ਚਾਰ ਟੀਮਾਂ ਦੀ ਵਨ ਡੇ ਲੜੀ ਦੇ ਫਾਈਨਲ ਵਿਚ ਭਾਰਤ-ਏ ਨੂੰ 72 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤ-ਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ 'ਤੇ 232 ਦੌੜਾਂ ਬਣਾਉਣ ਤੋਂ ਬਾਅਦ ਭਾਰਤ-ਏ ਦੀ ਪਾਰੀ ਨੂੰ 38.3 ਓਵਰਾਂ ਵਿਚ 160 ਦੌੜਾਂ 'ਤੇ ਸਮੇਟ ਦਿੱਤਾ।
ਭੁੱਲਰ ਸਾਂਝੇ ਤੌਰ 'ਤੇ 31ਵੇਂ ਸਥਾਨ 'ਤੇ ਰਿਹਾ, ਹਾਰਡਿੰਗ ਨੇ ਜਿੱਤਿਆ ਕਤਰ ਮਾਸਟਰਸ

ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਆਖਰੀ ਦਿਨ ਚਾਰ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਕਤਰ ਮਾਸਟਰਸ 'ਚ ਸਾਂਝੇ ਤੌਰ 'ਤੇ 31ਵੇਂ ਸਥਾਨ 'ਤੇ ਰਹੇ। ਕੱਟ 'ਚ ਜਗ੍ਹਾ ਬਣਾਉਣ ਵਾਲੇ ਇਕੱਲੇ ਭਾਰਤੀ ਭੁੱਲਰ ਨੇ 6 ਬਰਡੀ ਤੇ 2 ਬੋਗੀ ਕੀਤੀ।
ਸੇਰੇਨਾ ਦੇ ਰਿਟਾਇਰਡ ਹਰਟ ਹੋਣ ਤੋਂ ਬਾਅਦ ਮੁਗੁਰੂਜਾ ਚੌਥੇ ਦੌਰ 'ਚ
NEXT STORY