ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਸੀਨੀਅਰ ਚੋਣ ਕਮੇਟੀ ਅੱਜ ਮੁੰਬਈ 'ਚ ਤਿੰਨ ਅਗਸਤ ਤੋਂ ਸ਼ੁਰੂ ਹੋਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਕਰੇਗੀ। ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਦੀ ਅਗਵਾਈ ਵਾਲੀ ਕਮੇਟੀ ਲਗਭਗ ਇਕ ਮਹੀਨੇ ਤਕ ਚੱਲਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਕਰੇਗੀ। ਇਸ ਦੌਰੇ 'ਚ ਭਾਰਤੀ ਟੀਮ ਤਿੰਨ ਟੀ-20, ਤਿੰਨ ਵਨ-ਡੇ ਅਤੇ ਦੋ ਟੈਸਟ ਮੈਚ ਖੇਡੇਗੀ। ਟੀ-20 ਸੀਰੀਜ਼ ਦੇ ਦੋ ਮੈਚ ਫਲੋਰਿਡਾ ਅਤੇ ਗੁਆਨਾ 'ਚ ਖੇਡੇ ਜਾਣੇ ਹਨ। ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਧਿਆਨ 'ਚ ਰਖ ਕੇ ਚੋਣਕਰਤਾ ਯੁਵਾ ਰਿਸ਼ਭ ਪੰਤ ਨੂੰ ਮੌਕਾ ਦੇ ਸਕਦੇ ਹਨ।
ਕੋਹਲੀ ਦੀ ਉਪਲਬਧਤਾ 'ਤੇ ਹੋਵੇਗੀ ਨਜ਼ਰ

ਇਸ ਵਾਰ ਕੋਹਲੀ ਦੀ ਉਪਲਬਧਤਾ 'ਤੇ ਲੋਕਾਂ ਦੀ ਨਜ਼ਰ ਹੋਵੇਗੀ। ਕਈਆਂ ਦਾ ਮੰਨਣਾ ਹੈ ਕਿ ਅੱਗੇ ਲੰਬੇ ਘਰੇਲੂ ਸੈਸ਼ਨ ਨੂੰ ਦੇਖਦੇ ਹੋਏ ਕੋਹਲੀ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਅਤੇ ਅਜਿਹੇ 'ਚ ਰੋਹਿਤ ਛੋਟੇ ਫਾਰਮੈਟ 'ਚ ਕਪਤਾਨੀ ਕਰ ਸਕਦੇ ਹਨ। ਜਦਕਿ ਕੋਹਲੀ ਟੈਸਟ ਟੀਮ 'ਚ ਰਹਿਣਗੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਬਾਰੇ 'ਚ ਇਹੋ ਫੈਸਲਾ ਲਿਆ ਜਾ ਸਕਦਾ ਹੈ। ਚੋਣ ਕਮੇਟੀ ਮਿਡਲ ਆਰਡਰ ਦੇ ਤਾਲਮੇਲ 'ਤੇ ਵੀ ਗੱਲ ਕਰੇਗੀ ਜੋ ਵਰਲਡ ਕੱਪ ਸੈਮੀਫਾਈਨਲ ਤੋਂ ਭਾਰਤ ਦੇ ਬਾਹਰ ਹੋਣ ਦਾ ਅਹਿਮ ਕਾਰਨ ਰਿਹਾ।
ਨੌਜਵਾਨਾਂ ਨੂੰ ਮਿਲ ਸਕਦਾ ਹੈ ਮੌਕਾ

ਚੋਣਕਰਤਾਵਾਂ ਕੋਲ ਕਰਨਾਟਕ ਦੇ ਮਯੰਕ ਅਗਰਵਾਲ ਅਤੇ ਮਨੀਸ਼ ਪਾਂਡੇ ਅਤੇ ਮੁੰਬਈ ਦੇ ਸ਼੍ਰੇਅਸ ਅਈਅਰ ਦੇ ਰੂਪ 'ਚ ਬਦਲ ਹਨ ਜੋ ਘਰੇਲੂ ਸਰਕਟ 'ਤੇ ਲਗਾਤਾਰ ਚੰਗਾ ਖੇਡ ਰਹੇ ਹਨ। ਪਾਂਡੇ ਨੇ ਵੈਸਟਇੰਡੀਜ਼ ਏ ਦੇ ਖਿਲਾਫ ਭਾਰਤ ਏ ਲਈ 100 ਦੌੜਾਂ ਬਣਾਈਆਂ ਸਨ। ਅੰਬਾਤੀ ਰਾਇਡੂ ਦੇ ਰਿਟਾਇਰ ਹੋਣ ਅਤੇ ਵਿਜੇ ਸ਼ੰਕਰ ਦੇ ਅਸਫਲ ਰਹਿਣ ਨਾਲ ਉਨ੍ਹਾਂ ਲਈ ਦਰਵਾਜ਼ੇ ਖੁਲੇਹਨ। ਚੋਣਕਰਤਾ ਨੌਜਵਾਨ ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਅ ਦੇ ਨਾਂ 'ਤੇ ਵੀ ਵਿਚਾਰ ਕਰ ਸਕਦੇ ਹਨ। ਦਿਨੇਸ਼ ਕਾਰਤਿਕ ਅਤੇ ਕੇਦਾਰ ਜਾਧਵ ਦੇ ਨਾਂ 'ਤੇ ਵੀ ਵਿਚਾਰ ਦੀ ਸੰਭਾਵਨਾ ਨਹੀਂ ਹੈ ਜੋ ਵਰਲਡ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ। ਨਵੇਂ ਚਿਹਰਿਆਂ 'ਚ ਰਾਹੁਲ ਚਾਹਰ ਅਤੇ ਨਵਦੀਪ ਸੈਨੀ ਤੋਂ ਇਲਾਵਾ ਖਲੀਲ ਅਹਿਮਦ, ਦੀਪਕ ਚਾਹਰ ਅਤੇ ਆਵੇਸ਼ ਖਾਨ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਹਿਮਾ ਦੀ ਜੇਤੂ ਮੁਹਿੰਮ ਜਾਰੀ, ਇਸੇ ਮਹੀਨੇ ਜਿੱਤਿਆ ਪੰਜਵਾਂ ਸੋਨ ਤਮਗਾ
NEXT STORY