ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੈਪਸ਼ਨ ਦੇ ਨਾਲ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਆਉਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਜਰਸੀ ਲਾਂਚ ਕੀਤੀ ਗਈ ਹੈ। ਵੀਡੀਓ 'ਤੇ ਕੈਪਸ਼ਨ ਹੈ- 1983 ਦਿ ਸਪਾਰਕ, 2011 -ਗਲੋਰੀ, 2023 -ਡਰੀਮ। ਇਹ ਸੁਪਨਾ ਅਸੰਭਵ ਨਹੀਂ, #3kaDream ਸਾਡਾ ਹੈ। ਬੀ. ਸੀ. ਸੀ. ਆਈ. ਦੇ ਲੋਗੋ ਦੇ ਨਾਲ, ਜਰਸੀ ਦੇ ਖੱਬੇ ਪਾਸੇ ਦੋ ਸਿਤਾਰੇ ਹਨ ਜੋ ਭਾਰਤ ਦੀਆਂ ਦੋ ਵਨਡੇ ਵਿਸ਼ਵ ਕੱਪ ਜਿੱਤਾਂ ਦਾ ਪ੍ਰਤੀਕ ਹਨ। ਹਰ ਸਟਾਰ ਵਿਸ਼ਵ ਕੱਪ ਜਿੱਤ ਦਾ ਹੈ। ਟੀਮ ਇੰਡੀਆ ਅਕਤੂਬਰ ਵਿੱਚ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ਵਿੱਚ 5 ਵਾਰ ਦੇ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਆਈ. ਸੀ. ਸੀ. 2023 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਵਿੱਚ ਪਹੁੰਚੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਵਿੱਚ ਪਹੁੰਚੀ
NEXT STORY