ਨਵੀਂ ਦਿੱਲੀ- ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਸੋਮਵਾਰ ਜਾਰੀ ਡਬਲਯੂ. ਟੀ. ਏ. ਸਿੰਗਲਜ਼ ਰੈਂਕਿੰਗ ਵਿਚ ਤਿੰਨ ਸਥਾਨਾਂ ਦੇ ਸੁਧਾਰ ਨਾਲ ਕਰੀਅਰ ਦੀ ਸਰਵਸ੍ਰੇਸ਼ਠ 165ਵੀਂ ਰੈਂਕਿੰਗ ਹਾਸਲ ਕੀਤੀ, ਜਦਕਿ ਪੁਰਸ਼ਾਂ ਵਿਚ ਪ੍ਰਜਨੇਸ਼ ਗੁਣੇਸ਼ਵਰਨ ਇਕ ਸਥਾਨ ਦੇ ਨੁਕਸਾਨ ਨਾਲ 103ਵੇਂ ਸਥਾਨ 'ਤੇ ਖਿਸਕ ਗਿਆ। ਪਿਛਲੇ ਹਫਤੇ 168ਵੇਂ ਸਥਾਨ 'ਤੇ ਕਾਬਜ਼ 26 ਸਾਲਾ ਖਿਡਾਰੀ ਅੰਕਿਤਾ ਦੇ ਨਾਂ 346 ਰੇਟਿੰਗ ਅੰਕ ਹਨ। ਉਸ ਤੋਂ ਬਾਅਦ ਕਰਮਨ ਕੌਰ ਥਾਂਡੀ (211) ਤੇ ਪ੍ਰਾਂਜਲਾ ਯਾਦਲਾਪਿਲ (293) ਦਾ ਨੰਬਰ ਆਉਂਦਾ ਹੈ। ਮਹਿਲਾਵਾਂ ਦੀ ਡਬਲਜ਼ ਰੈਂਕਿੰਗ ਵਿਚ ਅੰਕਿਤਾ 164ਵੇਂ ਸਥਾਨ 'ਤੇ ਹੈ ਤੇ ਉਹ 24 ਸਾਲਾ ਪ੍ਰਾਰਥਨਾ ਥੋਂਬਾਰੇ ਤੋਂ ਬਾਅਦ ਦੂਜੀ ਚੋਟੀ ਦੀ ਭਾਰਤੀ ਹੈ। ਪ੍ਰਾਰਥਨਾ ਰੈਂਕਿੰਗ ਵਿਚ 145ਵੇਂ ਸਥਾਨ 'ਤੇ ਕਾਬਜ਼ ਹੈ ਪਰ ਇਸ ਖਿਡਾਰੀ ਨੂੰ ਪਿਛਲੇ ਹਫਤੇ ਦੇ ਮੁਕਾਬਲੇ ਪੰਜ ਸਥਾਨਾਂ ਦਾ ਨੁਕਸਾਨ ਹੋਇਆ ਹੈ।
ਪ੍ਰਜਨੇਸ਼ ਨੇ ਪਿਛਲੇ ਹਫਤੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ ਸੀ ਪਰ ਪੁਰਸ਼ਾਂ ਦੀ ਨਵੀਂ ਏ. ਟੀ. ਪੀ. ਰੈਂਕਿੰਗ ਵਿਚ ਉਹ ਇਕ ਸਥਾਨ ਹੇਠਾਂ 103ਵੇਂ ਸਥਾਨ 'ਤੇ ਆ ਗਿਆ ਹੈ। ਆਸਟਰੇਲੀਆਈ ਓਪਨ ਦੇ ਪਹਿਲੇ ਦੌਰ ਵਿਚੋਂ ਬਾਹਰ ਹੋਣ ਵਾਲੇ 29 ਸਾਲਾ ਇਸ ਭਾਰਤੀ ਦੇ ਨਾਂ 550 ਰੇਟਿੰਗ ਅੰਕ ਹਨ। ਰਾਮਕੁਮਾਰ ਰਾਮਨਾਥਨ (133ਵਾਂ ਸਥਾਨ) ਇਸ ਰੈਂਕਿੰਗ ਵਿਚ ਪ੍ਰਜਨੇਸ਼ ਤੋਂ ਬਾਅਦ ਚੋਟੀ ਦਾ ਭਾਰਤੀ ਹੈ। ਸੱਟ ਕਾਰਨ ਕੋਰਟ ਵਿਚੋਂ ਬਾਹਰ ਚੱਲ ਰਿਹਾ 26 ਸਾਲਾ ਯੂਕੀ ਭਾਂਬਰੀ 151ਵੇਂ ਤੋਂ 152ਵੇਂ ਸਥਾਨ 'ਤੇ ਖਿਸਕ ਗਿਆ ਹੈ।
ਭਾਰਤ ਦੀ ਦਿਵਿਆ ਬਣੀ ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਚੈਂਪੀਅਨ
NEXT STORY