ਤੀਆਨਜਿਨ (ਚੀਨ)– ਤੇਜਸਵਿਨ ਸ਼ੰਕਰ ਨੇ ਏਸ਼ੀਆਈ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ ਹੈਪਟਾਥਲਨ ਮੁਕਾਬਲੇ ’ਚ ਭਾਰਤ ਨੂੰ ਸੋਨ ਤਮਗਾ ਦਿਵਾਇਆ, ਜਿਸ ਨਾਲ ਭਾਰਤ ਦੀ ਝੋਲੀ ’ਚ ਕੁੱਲ 5 ਤਮਗੇ ਡਿੱਗੇ। ਭਾਰਤ ਅੰਕ ਸੂਚੀ ’ਚ 6ਵੇਂ ਸਥਾਨ ’ਤੇ ਰਿਹਾ। ਚੀਨ ਨੇ 10 ਸੋਨ ਤਮਗਿਆਂ ਸਮੇਤ 34 ਤਮਗੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।
ਸ਼ੰਕਰ ਨੇ ਹੈਪਟਾਥਲਨ ’ਚ 5993 ਅੰਕ ਬਣਾ ਕੇ 2021 ’ਚ ਅਮਰੀਕਾ ’ਚ ਬਣਾਇਆ 5650 ਅੰਕਾਂ ਦਾ ਆਪਣਾ ਰਾਸ਼ਟਰੀ ਇੰਡੋਰ ਰਿਕਾਰਡ ਤੋੜਿਆ। ਉਸ ਤੋਂ ਇਲਾਵਾ ਪੂਜਾ ਨੇ ਹਾਈ ਜੰਪ ’ਚ ਚਾਂਦੀ ਤਮਗਾ, ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ’ਚ ਚਾਂਦੀ ਤਮਗਾ ਤੇ ਐਂਸੀ ਸੋਜਨ ਨੇ ਲੌਂਗ ਜੰਪ ’ਚ ਕਾਂਸੀ ਤਮਗਾ ਜਿੱਤਿਆ। ਪਹਿਲੇ ਦਿਨ ਹਾਈ ਜੰਪ ’ਚ ਆਦਰਸ਼ ਰਾਮ ਨੇ ਕਾਂਸੀ ਤਮਗਾ ਜਿੱਤਿਆ ਸੀ। ਪੁਰਸ਼ਾਂ ਦੀ ਸ਼ਾਟਪੁੱਟ ’ਚ ਤੇਜਿੰਦਰ ਨੇ ਸੀਜ਼ਨ ਦੀ ਸਰਵੋਤਮ 20.05 ਮੀਟਰ ਦੀ ਥਰੋਅ ਕਰ ਕੇ ਚਾਂਦੀ ਤਮਗਾ ਜਿੱਤਿਆ। ਸਮਰਦੀਪ ਸਿੰਘ ਗਿੱਲ 5ਵੇਂ ਸਥਾਨ ’ਤੇ ਰਿਹਾ।
ਸ਼੍ਰੀਲੰਕਾ ਨੇ ਸਪਿਨਰਾਂ ਦੇ ਦਮ 'ਤੇ ਜਿੱਤਿਆ ਪਹਿਲਾ ਮੈਚ, ਆਇਰਲੈਂਡ ਨੂੰ 20 ਦੌੜਾਂ ਨਾਲ ਹਰਾਇਆ
NEXT STORY