ਬ੍ਰਿਸਬੇਨ (ਆਸਟ੍ਰੇਲੀਆ) : ਸਾਬਕਾ ਯੂਐੱਸ ਓਪਨ ਚੈਂਪੀਅਨ ਡੋਮਿਨਿਕ ਥਿਏਮ ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ ਦੇ ਕੁਆਲੀਫਾਇੰਗ ਮੈਚ ਦੌਰਾਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਸਭ ਤੋਂ ਜ਼ਹਿਰੀਲੇ ਸੱਪ ਦੇ ਕੋਰਟ 'ਤੇ ਆਉਣ ਕਾਰਨ ਖੇਡ ਰੁਕਣ ਤੋਂ ਬਾਅਦ ਜਿੱਤ ਦਰਜ ਕਰਨ 'ਚ ਕਾਮਯਾਬ ਰਿਹਾ। ਥਿਏਮ ਪਹਿਲੇ ਗੇੜ ਦੇ ਕੁਆਲੀਫਾਇੰਗ ਮੈਚ ਦੌਰਾਨ 20 ਸਾਲਾ ਆਸਟ੍ਰੇਲੀਆਈ ਜੇਮਸ ਮੈਕਕਾਬੇ ਦੇ ਖਿਲਾਫ ਸੈੱਟ ਨਾਲ ਪਿੱਛੇ ਚੱਲ ਰਿਹਾ ਸੀ ਜਦੋਂ ਦਰਸ਼ਕਾਂ ਨੇ ਕੋਰਟ ਦੇ ਨੇੜੇ ਇੱਕ ਸੱਪ ਦੇਖਿਆ। ਸੁਰੱਖਿਆ ਕਰਮੀਆਂ ਨੇ ਤੇਜ਼ੀ ਨਾਲ ਕੋਰਟ 'ਚ ਪਹੁੰਚ ਕੀਤੀ ਅਤੇ ਅੰਪਾਇਰ ਨੂੰ ਖੇਡ ਨੂੰ ਰੋਕਣਾ ਪਿਆ ਕਿਉਂਕਿ ਕੋਰਟ 'ਤੇ ਸੱਪ ਘੁੰਮ ਰਿਹਾ ਸੀ, ਜਿਸ ਨਾਲ ਖਿਡਾਰੀਆਂ ਅਤੇ ਦਰਸ਼ਕ ਡਰ ਗਏ।
ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਥਿਏਮ ਨੇ ਕਿਹਾ ਕਿ ਮੈਨੂੰ ਜਾਨਵਰ ਪਸੰਦ ਹਨ। ਪਰ ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਹਿਰੀਲਾ ਸੱਪ ਸੀ ਅਤੇ ਇਹ ‘ਬਾਲ ਕਿਡਜ਼’ ਦੇ ਨੇੜੇ ਸੀ ਇਸ ਲਈ ਇਹ ਬਹੁਤ ਖਤਰਨਾਕ ਸਥਿਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ ਅਤੇ ਨਾ ਹੀ ਮੈਂ ਇਸ ਨੂੰ ਕਦੇ ਭੁੱਲਾਂਗਾ। ਇਹ ਸੱਪ 50 ਸੈਂਟੀਮੀਟਰ ਲੰਬਾ ਸੀ ਅਤੇ ਆਸਟ੍ਰੇਲੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹੈ। ਉਸ ਨੂੰ ਜਲਦੀ ਹੀ ਉਥੋਂ ਹਟਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੀ ਖੇਡ ਸ਼ੁਰੂ ਹੋ ਸਕੀ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਥਿਏਮ ਨੇ 3 ਮੈਚ ਪੁਆਇੰਟ ਬਚਾ ਕੇ ਅਤੇ ਟਾਈਬ੍ਰੇਕ ਵਿੱਚ ਦੂਜਾ ਸੈੱਟ ਜਿੱਤ ਕੇ ਬਰਾਬਰੀ ਹਾਸਲ ਕੀਤੀ। ਇਸ ਤੋਂ ਬਾਅਦ 30 ਸਾਲਾ ਖਿਡਾਰੀ ਨੇ 2-6, 7-6 (4), 6-4 ਨਾਲ ਜਿੱਤ ਦਰਜ ਕੀਤੀ। ਆਸਟ੍ਰੀਆ ਦਾ ਭਲਕੇ ਫਾਈਨਲ ਕੁਆਲੀਫਾਇੰਗ ਦੌਰ ਵਿੱਚ ਇਟਲੀ ਦੇ ਜਿਉਲੀਓ ਜ਼ੇਪੀਏਰੀ ਜਾਂ ਓਮਰ ਜੈਸਿਕਾ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਸਾਹਮਣਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਸ਼ਾਰਦੁਲ ਠਾਕੁਰ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ
NEXT STORY