ਪੈਰਿਸ- ਅਮਰੀਕੀ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਖੱਬੇ ਪੈਰ ਦੀ 'ਹੈਮਸਟ੍ਰਿੰਗ' ਸੱਟ ਦੇ ਕਾਰਨ ਫ੍ਰੈਂਚ ਓਪਨ ਟੈਨਿਸ ਗ੍ਰੈਂਡ ਸਲੈਮ ਤੋਂ ਹਟਣ ਦਾ ਫੈਸਲਾ ਕੀਤਾ। ਇਸ ਦੇ ਨਾਲ ਪੈਰਿਸ 'ਚ 27 ਸਤੰਬਰ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ 'ਚ ਓਸਾਕਾ ਅਤੇ ਪਿਛਲੀ ਜੇਤੂ ਐਸ਼ਲੇ ਬਰਡੀ ਹਿੱਸਾ ਨਹੀਂ ਲਵੇਗੀ। ਕਲੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਯੋਜਕਾਂ ਨੇ ਦਰਸ਼ਕਾਂ ਦੀ ਗਿਣਤੀ 'ਚ ਹੋਰ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਫ੍ਰੈਂਚ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਹਾਲਾਤ ਖਰਾਬ ਹੋ ਰਹੇ ਹਨ।
ਪ੍ਰਬੰਧਕਾਂ ਨੇ ਕਿਹਾ ਕਿ ਹੁਣ ਪੈਰਿਸ ਪੁਲਸ ਵਿਭਾਗ ਨੇ ਦਰਸ਼ਕਾਂ ਦੀ ਗਿਣਤੀ 5000 ਦਰਸ਼ਕ ਪ੍ਰਤੀਦਿਨ ਕਰ ਦਿੱਤੀ ਹੈ। ਓਸਾਕਾ ਰੈਂਕਿੰਗ 'ਚ ਤੀਜੇ ਸਥਾਨ 'ਤੇ ਹੈ। ਪਿਛਲੇ ਮਹੀਨੇ 'ਵੇਸਟਰਨ ਐਂਡ ਸਦਰਨ ਓਪਨ' ਦੇ ਦੌਰਾਨ 'ਹੈਮਸਟ੍ਰਿੰਗ' 'ਚ ਸੱਟ ਲੱਗਾ ਬੈਠੀ ਸੀ ਅਤੇ ਇਸ ਦੇ ਕਾਰਨ ਉਨ੍ਹਾਂ ਨੇ ਟੂਰਨਾਮੈਂਟ ਦੇ ਫਾਈਨਲ ਤੋਂ ਹਟਣ ਦਾ ਫੈਸਲਾ ਕੀਤਾ। ਅਮਰੀਕੀ ਓਪਨ 'ਚ ਵੀ ਉਹ ਬਹੁਤ ਜ਼ਿਆਦਾ ਪੱਟੀਆਂ ਬੰਨ ਕੇ ਖੇਡ ਰਹੀ ਸੀ। ਓਸਾਕਾ ਨੇ ਆਪਣੇ ਟਵਿੱਟਰ 'ਤੇ ਲਿਖਿਆ- ਬਦਕਿਸਮਤੀ ਨਾਲ ਮੈਂ ਇਸ ਸਾਲ ਫ੍ਰੈਂਚ ਓਪਨ 'ਚ ਨਹੀਂ ਖੇਡ ਸਕਾਂਗੀ। ਉਨ੍ਹਾਂ ਨੇ ਲਿਖਿਆ- ਮੇਰੀ ਹੈਮਸਟ੍ਰਿੰਗ 'ਚ ਹੁਣ ਵੀ ਦਰਦ ਹੈ ਇਸ ਲਈ ਮੇਰੇ ਕੋਲ ਕਲੇ ਕੋਰਟ ਦੀ ਤਿਆਰੀ ਦੇ ਲਈ ਸਮਾਂ ਨਹੀਂ ਹੋਵੇਗਾ।
ਦਿੱਲੀ ਕੈਪੀਟਲਸ ਦੀ ਜਰਸੀ ਕੋਰੋਨਾ ਵਾਰੀਅਰਸ ਨੂੰ ਸਮਰਪਿਤ
NEXT STORY