ਨਵੀਂ ਦਿੱਲੀ– ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੇ ਵਿਰੁੱਧ ਯੂ. ਏ. ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਜਿਹੜੀ ਜਰਸੀ ਪਹਿਨਗੇ, ਉਸ 'ਤੇ 'ਥੈਂਕ ਯੂ ਕੋਵਿਡ ਵਾਰੀਅਰਸ' ਲਿਖਿਆ ਹੋਵੇਗਾ, ਜਿਹੜੇ ਕੋਰੋਨਾ ਮਹਾਮਾਰੀ ਵਿਚਾਲੇ ਕੰਮ 'ਤੇ ਡਟੇ ਕੋਰੋਨਾ ਯੋਧਿਆਂ ਦੇ ਜਜਬੇ ਨੂੰ ਉਨ੍ਹਾਂ ਦਾ ਸਲਾਮ ਹੋਵੇਗਾ। ਆਈ. ਪੀ. ਐੱਲ. ਦੀ ਸ਼ੁਰੂਆਤ ਸ਼ਨੀਵਾਰ ਨੂੰ ਚੇਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਪਹਿਲੇ ਮੈਚ ਤੋਂ ਹੋਵੇਗੀ।
ਦਿੱਲੀ ਟੀਮ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜਰਸੀ ਪੂਰੇ ਸੈਸ਼ਨ ਵਿਚ ਟੀਮ ਪਹਿਨੇਗੀ। ਦਿੱਲੀ ਕੈਪੀਟਲਸ ਦੇ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਸਪਿਨਰ ਅਮਿਤ ਮਿਸ਼ਰਾ ਤੇ ਸਹਾਇਕ ਕੋਚ ਮੁਹੰਮਦ ਕੈਫ ਨੇ ਵਰਚੁਐਲ ਮੀਟ ਵਿਚ ਕੁਝ ਕੋਰੋਨਾਂ ਯੋਧਿਆਂ ਨਾਲ ਗੱਲ ਵੀ ਕੀਤੀ, ਜਿਨ੍ਹਾਂ ਵਿਚ ਡਾਟਕਰ ਤੇ ਪੁਲਸ ਅਧਿਕਾਰੀ ਸ਼ਾਮਲ ਸਨ। ਇਸ਼ਾਂਤ ਨੇ ਬਿਆਨ ਵਿਚ ਕਿਹਾ, ''ਸਾਰੇ ਸਫਾਈ ਕਰਮਚਾਰੀਆ, ਡਾਕਟਰਾਂ, ਸੁਰੱਖਿਆ ਬਲਾਂ, ਖੂਨਦਾਨ ਕਰਨ ਵਾਲਿਆਂ, ਸਮਾਜ ਸੇਵੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਮਾਨਵਤਾ ਦੀ ਸੇਵਾ ਲਈ ਸਾਡਾ ਸਲਾਮ ਹੈ।'
IPL 2020: UAE 'ਚ ਧੋਨੀ ਨੂੰ ਮਿਲਿਆ ਵੱਡਾ ਐਵਾਰਡ (ਤਸਵੀਰਾਂ)
NEXT STORY