ਮੈਡ੍ਰਿਡ (ਬਿਊਰੋ)— ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸੋਮਵਾਰ ਨੂੰ ਜਾਰੀ ਮਹਿਲਾ ਟੈਨਿਸ ਸੰਘ (ਡਬਲਿਊ.ਟੀ.ਏ.) ਦੀ ਤਾਜ਼ਾ ਰੈਂਕਿੰਗ 'ਚ ਆਪਣਾ ਪਹਿਲਾ ਸਥਾਨ ਬਰਕਰਾਰ ਰਖਿਆ ਹੈ। ਰੈਂਕਿੰਗ 'ਚ ਚੋਟੀ ਦੇ 10 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ। ਹਾਲ ਹੀ 'ਚ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਵਿੰਬਲਡਨ ਦੀ ਮਹਿਲਾ ਵਰਗ ਦੀ ਚੈਂਪੀਅਨ ਬਣੀ ਜਰਮਨੀ ਦੀ ਐਂਜੇਲਿਕ ਕੇਰਬਰ ਨੇ ਚੌਥਾ ਸਥਾਨ ਕਾਇਮ ਰਖਿਆ ਹੈ।
ਦੂਜੇ ਪਾਸੇ, ਫਾਈਨਲ 'ਚ ਕੇਰਬਰ ਤੋਂ ਹਾਰਨ ਵਾਲੀ ਸਾਬਕਾ ਵਰਲਡ ਨੰਬਰ-1 ਅਮਰੀਕਾ ਦਾ ਸੇਰੇਨਾ ਵਿਲੀਅਮਸ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਹੁਣ ਉਹ 27ਵੇਂ ਸਥਾਨ 'ਤੇ ਆ ਗਈ ਹੈ। ਡੈਨਮਾਰਕ ਦੀ ਕੈਰੋਲਿਨਾ ਵੋਜ਼ਨੀਆਕੀ ਅਤੇ ਅਮਰੀਕਾ ਦੀ ਹੀ ਸਲੋਏਨ ਸਟੀਫੰਸ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਯੂਕ੍ਰੇਨ ਦੀ ਐਲਿਨਾ ਸਵੀਤੋਲੀਨਾ ਪੰਜਵੇਂ, ਫਰਾਂਸ ਦੀ ਕੈਰੋਲਿਨਾ ਗ੍ਰਾਸੀਆ ਛੇਵੇਂ ਅਤੇ ਸਪੇਨ ਦੀ ਗਰਬਾਈਨ ਮੁਗੁਰੂਜਾ ਸਤਵੇਂ ਸਥਾਨ 'ਤੇ ਕਾਇਮ ਹਨ। ਜਾਪਾਨ ਦੀ ਨਾਓਮੀ ਓਸਾਕਾ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 17ਵੇਂ ਸਥਾਨ 'ਤੇ ਆ ਗਈ ਹੈ। ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਇਕ ਸਥਾਨ ਦਾ ਨੁਕਸਾਨ ਝੱਲਣਾ ਪਿਆ ਹੈ। ਉਹ ਹੁਣ 22ਵੇਂ ਸਥਾਨ 'ਤੇ ਆ ਗਈ ਹੈ।
ਜਦੋਂ ਵਰਲਡ ਕੱਪ 1983 ਜੇਤੂ ਭਾਰਤੀ ਖਿਡਾਰੀਆਂ ਦੀ 'ਮਦਦ' ਲਈ ਅੱਗੇ ਆਈ ਸੀ ਲਤਾ ਜੀ
NEXT STORY