ਨਵੀਂ ਦਿੱਲੀ - ਯੂਜਨੀ ਬੁਕਾਰਡ ਆਪਣੇ ਗਲੈਮਰਜ਼ ਅੰਦਾਜ਼ ਕਾਰਣ ਟੈਨਿਸ ਜਗਤ ਵਿਚ ਪਹਿਲਾਂ ਹੀ ਵੱਖ-ਵੱਖ ਮੁਕਾਮ ਹਾਸਲ ਕਰ ਚੁੱਕੀ ਹੈ । ਹੁਣ ਉਸਦੀ ਭੈਣ ਬੀਟ੍ਰਾਇਸ ਵੀ ਉਸਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਪ੍ਰਸ਼ੰਸਕਾਂ ਦਾ ਦਿਲ ਲੁੱਟਣ ਵਿਚ ਲੱਗੀ ਹੋਈ ਹੈ।

ਦਰਅਸਲ ਬੀਤੇ ਦਿਨੀਂ ਬੀਟ੍ਰਾਇਸ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿਚ ਉਹ ਟਾਪਲੈੱਸ ਹੋ ਕੇ ਰੇਗਿਸਤਾਨ ਵਿਚ ਫੋਟੋਗ੍ਰਾਫਰਾਂ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਸੀ। ਬੀਟ੍ਰਾਇਸ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸਦੇ 3 ਲੱਖ 31 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸਦੇ ਪ੍ਰਸ਼ੰਸਕਾਂ ਵਿਚ ਇਕ ਵੱਡਾ ਨਾਂ ਫੇਮਸ ਫੁੱਟਬਾਲਰ ਨੇਮਾਰ ਦਾ ਵੀ ਹੈ।

ਦਰਅਸਲ ਨੇਮਾਰ ਨਾਲ ਉਸਦੀ ਪਹਿਲੀ ਮੁਲਾਕਾਤ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਕਾਰਨ ਹੋਈ ਸੀ। ਬੀਟ੍ਰਾਇਸ ਆਪਣੀ ਭੈਣ ਯੂਜਨੀ ਦੇ ਨਾਲ ਯੂ. ਐੱਸ. ਓਪਨ ਵਿਚ ਹਿੱਸਾ ਲੈਣ ਆਈ. ਸੀ। ਤਦ ਉਸ ਨੂੰ ਪਤਾ ਲੱਗਾ ਕਿ ਉਸੇ ਸਿਟੀ ਵਿਚ ਨੇਮਾਰ ਆਪਣੀ ਰਾਸ਼ਟਰੀ ਟੀਮ ਲਈ ਕੋਸਟਾਰਿਕਾ ਵਿਰੁੱਧ ਦੋਸਤਾਨਾ ਮੈਚ ਖੇਡਣ ਆ ਰਿਹਾ ਹੈ। ਬੀਟ੍ਰਾਇਸ ਸਭ ਕੁਝ ਛੱਡ ਕੇ ਨੇਮਾਰ ਨਾਲ ਮਿਲਣ ਪਹੁੰਚ ਗਈ। ਉਥੇ ਉਸਦੀ ਨੇਮਾਰ ਨਾਲ ਮੁਲਾਕਾਤ ਹੋਈ। ਦੋਵਾਂ ਨੇ ਇਕ-ਦੂਜੇ ਨਾਲ ਫੋਟੋਆਂ ਖਿਚਵਾਈਆਂ, ਜਿਸ ਤੋਂ ਬਾਅਦ ਇਨ੍ਹਾਂ ਦੋਵੇਂ ਸਟਾਰਸ ਨੇ ਇਨ੍ਹਾਂ ਫੋਟੋਆਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ।



ਜ਼ਿਕਰਯੋਗ ਹੈ ਕਿ ਯੂਜਨੀ ਅਤੇ ਬੀਟ੍ਰਾਇਸ ਜੌੜੀਆਂ ਭੈਣਾਂ ਹਨ। ਦੋਵਾਂ ਦਾ ਜਨਮ 25 ਫਰਵਰੀ ਨੂੰ ਮਾਂਟਰੀਅਲ, ਕਿਊਬੇਕ ਵਿਚ ਹੋਇਆ ਸੀ। ਯੂਜਨੀ ਦਾ ਜਿੱਥੇ ਰੁਝਾਨ ਬਚਪਨ ਤੋਂ ਹੀ ਟੈਨਿਸ ਵੱਲ ਖਿੱਚਿਆ ਗਿਆ ਸੀ ਤੇ ਉਥੇ ਹੀ ਬੀਟ੍ਰਾਇਸ ਆਪਣੇ ਫਿੱਟ ਸਰੀਰ ਕਾਰਨ ਐਥਲੈਟਿਕਸ ਨੂੰ ਜ਼ਿਆਦਾ ਪਸੰਦ ਕਰਦੀ ਸੀ।


IPL ਜਿੱਤਣ ਤੋਂ ਬਾਅਦ ਮਾਲਦੀਵ 'ਚ ਫੈਮਲੀ ਨਾਲ ਮਸਤੀ ਕਰਦੇ ਨਜ਼ਰ ਆਏ ਰੋਹਿਤ (ਤਸਵੀਰਾਂ)
NEXT STORY