ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਨੂੰ ਚੀਨੀ ਤੇ ਭਾਰਤੀ ਫ਼ੌਜਾਂ ਦੇ ਵਿਚ ਹਿੰਸਕ ਝੜਪ 'ਚ 20 ਜਵਾਨ ਸ਼ਹੀਦ ਹੋ ਗਏ। ਭਾਰਤ ਹੁਣ ਚੀਨ ਨੂੰ ਅਰਥਿਕ ਪੱਧਰ 'ਤੇ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ Boycott China ਦਾ ਟ੍ਰੇਂਡ ਵੀ ਚੱਲ ਰਿਹਾ ਹੈ। ਹੁਣ ਇੰਡੀਅਨ ਪ੍ਰੀਮੀਅਰ ਲੀਗ ਸਰਹੱਦ ਤਣਾਅ ਨੂੰ ਲੈ ਕੇ ਸਪਾਂਸਰਾਂ ਦੀ ਸਮੀਖਿਆ ਕਰੇਗਾ। ਆਈ. ਪੀ. ਐੱਲ. ਗਰਵਨਿੰਗ ਕਾਉਂਸਲ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ। ਅਗਲੇ ਹਫਤੇ ਇਹ ਬੈਠਕ ਬੁਲਾਈ ਗਈ ਹੈ। ਆਈ. ਪੀ. ਐੱਲ. ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ- ਸਾਡੇ ਬਹਾਦਰ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸਰਹੱਦੀ ਝੜਪ ਨੂੰ ਧਿਆਨ 'ਚ ਰੱਖਦੇ ਹੋਏ, ਆਈ. ਪੀ. ਐੱਲ. ਗਵਰਨਿੰਗ ਕਾਉਂਸਲ ਨੇ ਆਈ. ਪੀ. ਐੱਲ. ਦੀ ਅਲੱਗ-ਅਲੱਗ ਸਪਾਂਸਰਸ਼ਿਪ ਡੀਲ ਦੀ ਸਮੀਖਿਆ ਦੇ ਲਈ ਅਗਲੇ ਹਫਤੇ ਇਕ ਬੈਠਕ ਬੁਲਾਈ ਹੈ।
ਇਸ ਬਿਆਨ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਚੀਨ ਨੂੰ ਆਈ. ਪੀ. ਐੱਲ. ਦੇ ਆਯੋਜਕ ਵੱਡਾ ਝਟਕਾ ਦੇ ਸਕਦੇ ਹਨ। ਚੀਨੀ ਫੋਨ ਨਿਰਮਾਤਾ ਕੰਪਨੀ ਵੀਵੋ ਨੂੰ ਹਟਾਉਣ ਦੇ ਲਈ ਬੀ. ਸੀ. ਸੀ. ਆਈ. ਵਲੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਟਾਈਟਲ ਸਪਾਂਸਰ ਦੇ ਤੌਰ 'ਤੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਵਿਰੋਧ ਦੇਖਣ ਨੂੰ ਮਿਲ ਰਹੇ ਹਨ। ਪਿਛਲੇ ਸਾਲ ਦਸੰਬਰ 'ਚ, ਵੀਵੋ ਨੇ ਪੰਜ ਸਾਲ ਦੀ ਮਿਆਦ 'ਚ ਆਈ. ਪੀ. ਐੱਲ. ਦੇ ਲਈ ਟਾਈਟਲ ਸਪਾਂਸਰਸ਼ਿਪ ਅਧਿਕਾਰ ਨੂੰ 2,199 ਕਰੋੜ ਰੁਪਏ 'ਚ ਬਰਕਰਾਰ ਰੱਖਿਆ ਸੀ। ਬੀ. ਸੀ. ਸੀ . ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੇ ਦੇਸ਼ 'ਚ ਹਜ਼ਾਰਾਂ ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਜੇਕਰ ਕੋਈ ਚੀਨੀ ਕੰਪਨੀ ਭਾਰਤੀ ਖਪਤਕਾਰਾਂ ਤੋਂ ਪੈਸਾ ਕਮਾ ਰਹੀ ਹੈ ਤੇ ਬੀ. ਸੀ. ਸੀ. ਆਈ. ਨੂੰ ਭੁਗਤਾਨ ਕਰ ਰਹੀ ਹੈ। ਜੋ ਬਦਲੇ 'ਚ ਸਰਕਾਰ ਨੂੰ 40 ਫੀਸਦੀ ਕਰ ਦੇ ਰਹੀ ਹੈ, ਤਾਂ ਮੇਰਾ ਮੰਨਾ ਹੈ ਕਿ ਅਸੀਂ ਦੇਸ਼ ਦੀ ਮਦਦ ਕਰ ਰਹੇ ਹਾਂ।
ਕੋਰੋਨਾ ਵਾਰੀਅਰਸ ਨੂੰ ਮਿਲੇ ਸੌਰਵ ਗਾਂਗੁਲੀ, ਕੀਤਾ ਸਨਮਾਨਿਤ
NEXT STORY