ਮੈਲਬੋਰਨ : ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਆਸਟ੍ਰੇਲੀਆ ਵਿੱਚ ਇੱਕ ਕ੍ਰਿਕਟਰ ਨੂੰ ਨੈੱਟ ਪ੍ਰੈਕਟਿਸ ਦੌਰਾਨ ਸਿਰ 'ਤੇ ਗੇਂਦ ਲੱਗਣ ਨਾਲ ਗੰਭੀਰ ਸੱਟ ਲੱਗ ਗਈ ਹੈ। ਸੱਟ ਲੱਗਣ ਕਾਰਨ ਜ਼ਖਮੀ ਕ੍ਰਿਕਟਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਦੁਖਦ ਖ਼ਬਰ ਨੇ ਕ੍ਰਿਕਟ ਜਗਤ ਵਿੱਚ ਸਨਸਨੀ ਮਚਾ ਦਿੱਤੀ ਹੈ।
ਨੇਟਸ ਵਿੱਚ ਵਾਰਮਅੱਪ ਦੌਰਾਨ ਹੋਇਆ ਹਾਦਸਾ
ਇਹ ਦੁਖਦ ਹਾਦਸਾ 28 ਅਕਤੂਬਰ ਨੂੰ ਸ਼ਾਮ ਕਰੀਬ 4:45 ਵਜੇ ਮੈਲਬੋਰਨ ਦੇ ਦੱਖਣ-ਪੂਰਬੀ ਇਲਾਕੇ ਫਰਨਟ੍ਰੀ ਗਲੀ ਦੇ ਵਾਲੀ ਟਿਊ ਰਿਜ਼ਰਵ ਮੈਦਾਨ 'ਤੇ ਹੋਇਆ। ਰਿਪੋਰਟਾਂ ਅਨੁਸਾਰ, ਨੌਜਵਾਨ ਖਿਡਾਰੀ ਫਰਨਟ੍ਰੀ ਗਲੀ ਅਤੇ ਐਲਡਨ ਪਾਰਕ ਵਿਚਾਲੇ ਖੇਡੇ ਜਾਣ ਵਾਲੇ ਟੀ20 ਮੁਕਾਬਲੇ ਤੋਂ ਪਹਿਲਾਂ ਨੈੱਟਸ ਵਿੱਚ ਵਾਰਮਅੱਪ ਕਰ ਰਿਹਾ ਸੀ, ਜਦੋਂ ਇੱਕ ਗੇਂਦ ਸਿੱਧੀ ਉਸ ਦੇ ਸਿਰ 'ਤੇ ਲੱਗੀ।
ਲਾਇਫ ਸਪੋਰਟ ਸਿਸਟਮ 'ਤੇ ਕ੍ਰਿਕਟਰ
ਘਟਨਾ ਦੇ ਤੁਰੰਤ ਬਾਅਦ, ਉੱਥੇ ਮੌਜੂਦ ਸਾਥੀ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ ਅਤੇ ਐਡਵਾਂਸਡ ਲਾਈਫ ਪੈਰਾਮੈਡਿਕਸ ਨੇ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ। ਕ੍ਰਿਕਟਰ ਨੂੰ ਗੰਭੀਰ ਹਾਲਤ ਵਿੱਚ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟਰ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਹਸਪਤਾਲ ਵਿੱਚ ਲਾਇਫ ਸਪੋਰਟ ਸਿਸਟਮ 'ਤੇ ਹੈ।
ਰਿੰਗਵੁੱਡ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ, ਮਾਈਕਲ ਫਿਨ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਪੂਰੀ ਹਮਦਰਦੀ ਖਿਡਾਰੀ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਲੱਗਿਆ ਕਿ ਮਾਮੂਲੀ ਸੱਟ ਹੈ, ਪਰ ਜਦੋਂ ਡਿਫਿਬ੍ਰਿਲੇਟਰ ਮੰਗਵਾਇਆ ਗਿਆ ਤਾਂ ਸਮਝ ਆਇਆ ਕਿ ਮਾਮਲਾ ਬਹੁਤ ਗੰਭੀਰ ਹੈ। ਮੈਲਬੋਰਨ ਦੀ ਸਥਾਨਕ ਕ੍ਰਿਕਟ ਕਮਿਊਨਿਟੀ ਇਸ ਹਾਦਸੇ ਤੋਂ ਡੂੰਘੇ ਸਦਮੇ ਵਿੱਚ ਹੈ ਅਤੇ ਸਾਰੇ ਖਿਡਾਰੀ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
AUS ਖਿਲਾਫ ਸੀਰੀਜ਼ ਦੌਰਾਨ ਭਾਰਤ ਨੂੰ ਵੱਡਾ ਝਟਕਾ, ਧਾਕੜ ਆਲਰਾਊਂਡਰ ਪਹਿਲੇ ਤਿੰਨ ਟੀ20 ਮੈਂਚਾਂ ਤੋਂ ਬਾਹਰ
NEXT STORY