ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਕਿਹਾ ਹੈ ਕਿ ਟੀ-20 ਫਾਰਮੈਟ ਦੇ ਲਗਾਤਾਰ ਵਧਦੇ ਕਦਮਾਂ ਨਾਲ ਟੈਸਟ ਕ੍ਰਿਕਟ 'ਤੇ ਅਸਰ ਪੈ ਰਿਹਾ ਹੈ। ਖ਼ਾਸ ਕਰ ਕੇ ਕੋਵਿਡ-19 ਕਾਰਨ ਪੈਦਾ ਹੋਏ ਮੁਸ਼ਕਲ ਹਾਲਾਤ 'ਚ ਲੰਬੇ ਸਮੇਂ ਦੇ ਫਾਰਮੈਟ ਲਈ ਸਥਿਤੀ ਵੱਧ ਮੁਸ਼ਕਲ ਹੋ ਗਈ ਹੈ। ਚੈਪਲ ਨੇ ਕਿਹਾ ਕਿ ਟੀ-20 ਵਿਚ ਮੈਚ ਪੂਰਾ ਕਰਨ ਵਿਚ ਘੱਟ ਸਮਾਂ ਲਗਦਾ ਹੈ ਤੇ ਇਸ ਲਈ ਇਹ ਰਵਾਇਤੀ ਫਾਰਮੈਟ 'ਤੇ ਹਾਵੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ ਤੇ ਉਸ ਤੋਂ ਬਾਅਦ ਉਮੀਦ ਹੈ ਕਿ ਆਸਟ੍ਰੇਲੀਆ ਵਿਚ ਏਸ਼ੇਜ਼ ਸੀਰੀਜ਼ ਹੋਵੇਗੀ। ਏਸ਼ੇਜ਼ ਸੀਰੀਜ਼ ਨੂੰ ਲੈ ਕੇ ਚੱਲੀ ਗੱਲਬਾਤ ਦਾ ਮੁੱਖ ਕਾਰਨ ਕੋਵਿਡ ਮਹਾਮਾਰੀ ਸੀ ਪਰ ਟੀ-20 ਫਾਰਮੈਟ ਟੈਸਟ ਕ੍ਰਿਕਟ 'ਤੇ ਵੱਧ ਅਸਰ ਪਾ ਰਿਹਾ ਹੈ।
ਟੀ-20 ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਸਿਰਫ਼ ਕੁਝ ਦਿਨਾਂ ਦੀ ਲੋੜ ਹੁੰਦੀ ਹੈ ਤੇ ਇਸ ਲਈ ਮੌਜੂਦਾ ਮੁਸ਼ਕਲ ਹਾਲਾਤ ਵਿਚ ਲੰਬੇ ਸਮੇਂ ਦੀ ਟੈਸਟ ਸੀਰੀਜ਼ ਦੇ ਮੁਕਾਬਲੇ ਇਸ ਵਿਚ ਸਮਝੌਤਾ ਕਰਨਾ ਸੌਖਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਸਮੇਂ ਦਾ ਹੋਣ ਕਾਰਨ ਟੀ-20 ਕ੍ਰਿਕਟ ਉਨ੍ਹਾਂ ਦੇਸ਼ਾਂ ਨੂੰ ਟੈਸਟ ਮੈਚਾਂ ਦੀ ਤੁਲਨਾ ਵਿਚ ਵੱਧ ਢੁੱਕਵਾਂ ਲਗਦਾ ਹੈ ਜੋ ਰਵਾਇਤੀ ਤੌਰ 'ਤੇ ਕ੍ਰਿਕਟ ਖੇਡਣ ਵਾਲੇ ਦੇਸ਼ ਨਹੀਂ ਹਨ। ਇਹੀ ਕਾਰਨ ਹੈ ਕਿ ਅਗਲੇ ਟੀ-20 ਟੂਰਨਾਮੈਂਟ ਵਿਚ ਓਮਾਨ ਤੇ ਪਾਪੂਆ ਨਿਊਗਿਨੀ ਵਰਗੇ ਦੇਸ਼ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਦੇ ਇਸ ਦਿੱਗਜ ਨੇ ਕਿਹਾ ਕਿ ਟੀ-20 ਫਾਰਮੈਟ ਖਿਡਾਰੀਆਂ ਲਈ ਵੱਧ ਹਰਮਨਪਿਆਰਾ ਹੈ। ਚੈਪਲ ਨੇ ਕਿਹਾ ਕਿ ਟੀ-20 ਫਾਰਮੈਟ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਛੱਡ ਕੇ ਹੋਰ ਦੇਸ਼ਾਂ ਵਿਚ ਟੈਸਟ ਕ੍ਰਿਕਟ ਦੇ ਮੁਕਾਬਲੇ ਵੱਧ ਹਰਮਨਪਿਆਰਾ ਹੋ ਗਿਆ ਹੈ। ਟੈਸਟ ਖਿਡਾਰੀ ਤਿਆਰ ਕਰਨ ਲਈ ਜ਼ਰੂਰੀ ਲਾਗਤ ਗ਼ੈਰ ਰਵਾਇਤੀ ਕ੍ਰਿਕਟ ਵਾਲੇ ਦੇਸ਼ਾਂ ਲਈ ਵੱਧ ਹੋਵੇਗੀ। ਦੂਜੇ ਪਾਸੇ ਇਕ ਟੀ-20 ਚੈਂਪੀਅਨਸ਼ਿਪ ਦਾ ਉਹ ਸੰਚਾਲਨ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦੀ ਚੰਗੀ ਆਮਦਨ ਵੀ ਹੋਵੇਗੀ।
T-20 WC : ਨਿਯਮਾਂ 'ਚ ਹੋਏ ਵੱਡੇ ਬਦਲਾਅ, ਟੀਮਾਂ ਨੂੰ ਨਵੇਂ ਅਧਿਕਾਰ ਮਿਲਣ ਕਾਰਨ ਖੇਡ ਹੋਵੇਗੀ ਹੋਰ ਰੌਚਕ
NEXT STORY