ਨਵੀਂ ਦਿੱਲੀ—ਕਾਉਂਟੀ ਕ੍ਰਿਕਟ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਲਈ ਟਿਕਟਾਂ ਦੀ ਵਿਕਰੀ ਘੱਟ ਹੋਣ ਦਾ ਕਾਰਨ ਪ੍ਰੋਗਰਾਮ ਦਾ ਗਲਤ ਸ਼ੈਡਿਊਲ ਹੈ। ਐਜਬੇਸਟਨ ਟੈਸਟ ਦੇ ਪਹਿਲੇ ਦੋ ਦਿਨ ਲਗਭਗ 10,000 ਸੀਟਾਂ ਖਾਲੀ ਰਹਿਣਗੀਆਂ। ਪਹਿਲਾ ਟੈਸਟ ਮੈਚ ਬੁੱਧਵਾਰ ਨੂੰ ਸ਼ੁਰੂ ਹੋਵੇਗਾ ਤੇ ਤੀਜਾ ਟੈਸਟ ਮੈਚ ਟ੍ਰੇਂਟਬ੍ਰਿਜ 'ਚ ਸ਼ਨੀਵਾਰ ਨੂੰ ਜਦਕਿ ਪੰਜਵਾਂ ਟੈਸਟ ਮੈਚ ਓਵਲ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ ਪਰ ਕਾਉਂਟੀ ਚਾਹੁੰਦੀ ਹੈ ਕਿ ਟੈਸਟ ਮੈਚ ਵੀਰਵਾਰ ਤੋਂ ਸ਼ੁਰੂ ਹੋਣ।
ਭਾਰਤ ਨੂੰ ਪੰਜਵੇਂ ਟੈਸਟ ਮੈਚ ਦੇ ਕੁਝ ਦਿਨਾਂ ਬਾਅਦ ਹੀ ਏਸ਼ੀਆ ਕੱਪ 'ਚ ਖੇਡਣਾ ਹੈ ਅਤੇ ਇਸ ਲਈ ਪੰਜ ਮੈਚਾਂ ਦੀ ਇਹ ਸੀਰੀਜ਼ 6 ਹਫਤਿਆਂ 'ਚ ਸਮੇਟ ਦਿੱਤੀ ਗਈ। ਕਾਉਂਟੀ ਦੇ ਮੁੱਖ ਕਾਰਜਕਾਰੀ ਨੀਲ ਸਨੋਬਾਲ ਨੇ 'ਡੇਲੀ ਟੈਲੀਗ੍ਰਾਫ' ਨੂੰ ਕਿਹਾ, 'ਸਾਡੇ 'ਤੇ ਬੁੱਧਵਾਰ ਨੂੰ ਮੈਚ ਸ਼ੁਰੂ ਕੀਤੇ ਜਾਣ ਦਾ ਪ੍ਰਭਾਵ ਪਿਆ ਹੈ। ਪਹਿਲੇ ਅਤੇ ਦੂਜੇ ਦਿਨ ਦੀਆਂ ਟਿਕਟਾਂ ਦੀ ਓਨੀ ਵਿਕਰੀ ਨਹੀਂ ਹੋ ਪਾਈ ਜਿੰਨੀ ਸਾਨੂੰ ਉਮੀਦ ਸੀ।'
ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਇਕ ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਟੀ-20 ਸੀਰੀਜ਼ ਅਤੇ ਵਨ ਡੇ ਸੀਰੀਜ਼ ਖਤਮ ਹੋ ਚੁੱਕੀ ਹੈ, ਜਿਸ 'ਚ ਭਾਰਤ ਨੇ ਟੀ-20 'ਚ ਜਿੱਤ ਹਾਸਲ ਕੀਤੀ ਤੇ ਇੰਗਲੈਂਡ ਨੇ ਭਾਰਤ ਨੂੰ 2-1 ਨਾਲ ਹਰਾ ਕੇ ਵਾਪਸੀ ਕੀਤੀ ਸੀ।
ਬੀਮਾਰ ਐਥਲੀਟ ਹਕਮ ਸਿੰਘ ਦੀ ਮਦਦ ਲਈ ਅੱਗੇ ਆਏ ਹਰਭਜਨ ਸਿੰਘ
NEXT STORY